Jalandhar News: ਸਥਿਤੀ ਆਮ ਹੋਣ ਤੋਂ ਬਾਅਦ, ਮੰਗਲਵਾਰ ਯਾਨੀ ਅੱਜ ਤੋਂ ਹਵਾਈ ਅੱਡੇ ਤੋਂ ਉਡਾਣਾਂ ਦੁਬਾਰਾ ਸ਼ੁਰੂ ਹੋ ਜਾਣਗੀਆਂ।
Jalandhar Adampur Airport: ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ, ਪਿਛਲੇ ਕੁਝ ਦਿਨਾਂ ਤੋਂ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ। ਕੱਲ੍ਹ ਤਣਾਅ ਖਤਮ ਹੋਣ ਤੋਂ ਬਾਅਦ ਹੀ ਹਵਾਈ ਅੱਡੇ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੱਜ ਤੋਂ ਇਸ ਹਵਾਈ ਅੱਡੇ ਤੋਂ ਮੁੜ ਉਡਾਣਾਂ ਰਵਾਨਾ ਹੋਣਗੀਆਂ।
ਪ੍ਰਾਪਤ ਜਾਣਕਾਰੀ ਮੁਤਾਬਕ, ਆਦਮਪੁਰ ਤੋਂ ਸਟਾਰ ਏਅਰਲਾਈਨ ਦੀ ਉਡਾਣ ਦੀ ਬੁਕਿੰਗ ਕੱਲ੍ਹ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਗਈ ਸੀ ਅਤੇ ਇਹ ਉਡਾਣਾਂ ਅੱਜ ਤੋਂ ਸ਼ੁਰੂ ਹੋਣਗੀਆਂ। ਸੋਮਵਾਰ ਦੇਰ ਰਾਤ ਨੂੰ, ਪਾਕਿਸਤਾਨ ਨੇ ਇੱਕ ਕਾਇਰਾਨਾ ਕਾਰਵਾਈ ਵਿੱਚ ਦੁਬਾਰਾ ਡਰੋਨ ਭੇਜੇ, ਪਰ ਭਾਰਤੀ ਫੌਜ ਨੇ ਸਾਰੇ ਡਰੋਨਾਂ ਨੂੰ ਨਿਹੱਥੇ ਕਰ ਦਿੱਤਾ।
ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਯੁੱਧ ਦੇ ਮੱਦੇਨਜ਼ਰ, ਲਗਭਗ ਚਾਰ ਦਿਨਾਂ ਲਈ ਉਡਾਣਾਂ ਬੰਦ ਸੀ। ਆਦਮਪੁਰ ਹਵਾਈ ਸੈਨਾ ਦਾ ਮੁੱਖ ਕੇਂਦਰ ਵੀ ਹੈ। ਜਿਸ ਕਾਰਨ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਉਕਤ ਹਵਾਈ ਅੱਡੇ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸੀ। ਸਥਿਤੀ ਆਮ ਹੋਣ ਤੋਂ ਬਾਅਦ, ਮੰਗਲਵਾਰ ਯਾਨੀ ਅੱਜ ਤੋਂ ਹਵਾਈ ਅੱਡੇ ਤੋਂ ਉਡਾਣਾਂ ਦੁਬਾਰਾ ਸ਼ੁਰੂ ਹੋ ਜਾਣਗੀਆਂ।