ਥਾਈਲੈਂਡ ਵਿਖੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਪਹਿਲਾ ਸਥਾਨ
Hoshiarpur News ; ਥਾਈਲੈਂਡ ਵਿਖੇ ਮਿਸਟਰ ਗਲੈਕਸੀ ਆਈ ਬੀ ਐਫ ਐਫ ਚੈਂਪੀਅਨਸ਼ਿਪ ਵਿਚ ਹੁਸ਼ਿਆਰਪੁਰ ਦੇ ਹਰਦੋ ਖਾਨਪੁਰ ਵਿਖੇ ਰਹਿਣ ਵਾਲੇ 53 ਸਾਲ ਦੇ ਅਵਤਾਰ ਸਿੰਘ ਪੁੱਟੋ ਨੇ 65-70 ਵਜਨ ਵਰਗ ਅਮੇਚਰ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਮਾਣ ਵਧਾਇਆ । ਜਿਸ ਤੋਂ ਬਾਅਦ ਲੋਕਾਂ ਦੇ ਵੱਲੋ ਰੋਡ ਸ਼ੋ ਕਢਕੇ ਡਾਕਟਰ ਭੀਮਰਾਓ ਅੰਬੇਦਕਰ ਚੌਂਕ ਵਿਖੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।
ਅਵਤਾਰ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਕਰੀਬ 70-80 ਦੇਸ਼ਾਂ ਦੇ 150-200 ਅਥਲੀਟਾਂ ਨੇ ਭਾਗ ਲਿਆ ਸੀ । ਜਿਸ ਵਿਚ ਅਵਤਾਰ ਸਿੰਘ ਨੇ ਆਪਣੀ ਮਿਹਨਤ ਸਦਕਾ ਪਹਿਲਾ ਸਥਾਨ ਹਾਸਿਲ ਕੀਤਾ ਅਵਤਾਰ ਸਿੰਘ ਨੇ ਇਸ ਮੋਕੇ ਉੱਤੇ ਨੌਜਵਾਨਾ ਨੂੰ ਨਸ਼ੇ ਛੱਡਕੇ ਸਿਹਤ ਬਣਾਉਣ ਵੱਲ ਧਿਆਨ ਤੇ ਨੈਚੁਰਲ ਬਾਡੀ ਬਣਾਉਣ ਦਾ ਸੁਨੇਹਾ ਦਿੱਤਾ।