Punjab News: ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਤੋਂ ਬਾਅਦ Dailypost Punjab Haryana Himachal ‘ਦੇ Editor in Chief Jagdeep Singh Sandhu, Managing Editor Nitika Maheswari ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ।
ਵਿਸ਼ੇਸ਼ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਨੂੰ ਲੈ ਕੇ Controversy ਦੀ ਜ਼ਰੂਰਤ ਨਹੀਂ ਸੀ। Air Force ਨੇ ਦੱਸਿਆ, ‘ਅਸੀਂ ਦਰਬਾਰ ਸਾਹਿਬ ਨੂੰ Protect ਕੀਤਾ’। ਕੈਪਟਨ ਨੇ ਕਿਹਾ ਕਿ ਮੇਰੀ ਜਨਰਲ ਨਾਲ ਗੱਲ ਹੋਈ, Force ਕੋਲ ਇਨਪੁਟ ਸੀ, ਫ਼ੌਜ ’ਤੇ ਭਰੋਸਾ ਕਰੋ। ਭਾਰਤ ਦੀ ਕਾਰਵਾਈ ’ਤੇ ਕਾਂਗਰਸ ਵਲੋਂ ਖੜ੍ਹੇ ਕੀਤੇ ਸਵਾਲਾਂ ’ਤੇ ਕੈਪਟਨ ਨੇ ਕਿਹਾ ਕਿ ਕਾਂਗਰਸੀਆਂ ਲਈ ਹਿੰਦੋਸਤਾਨ ਪਹਿਲਾਂ ਹੈ ਜਾਂ ਪਾਰਟੀ ?, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ‘Operation Sindoor’ ਨਾਂਅ ਹੀ ਕਾਫੀ ਹੈ।
ਉਨ੍ਹਾਂ ਕਿਹਾ ਕਿ ‘Operation Sindoor ਹਾਲੇ ਵੀ ਜਾਰੀ, ਕਾਂਗਰਸ ਨੂੰ Contradict ਕਰਨ ਦੀ ਆਦਤ ਹੈ। ਕੈਪਟਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਸ਼ੀ ਥਰੂਰ ਨਾਲ ਮੈਂ ਫੋਨ ’ਤੇ ਗੱਲ ਕੀਤੀ ਸਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮਨੀਸ਼ ਤਿਵਾੜੀ ਬਹੁਤ ਵਧੀਆਂ ਬੋਲਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕ ਮਿਲਣਸਾਰ ਹਨ, ਪਰ ਉਨ੍ਹਾਂ ਦੀ ਸਿਆਸਤ ਪੁੱਠੀ ਹੈ। ਪਾਕਿਸਤਾਨੀ ਪਿਆਰ ਨਾਲ ਮਿਲਦੇ ਹਨ, ਪਰ ਇਨ੍ਹਾਂ ਦਾ ਪੰਜਾਬੀਆਂ ਨਾਲ ਵੈਰ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਟਕਾ ਸਾਹਿਬ ’ਤੇ ਹੱਥ ਰੱਖਣ ਵਾਲੇ ਬਿਆਨ ਨੂੰ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ। ਕੈਪਟਨ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ।