Punjab News: ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸਰਕਾਰੀ ਰਿਹਾਇਸ਼ ਨੂੰ ਆਈਈਡੀ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੀ ਟੀਮ ਅਤੇ ਬੰਬ ਸਕੁਐਡ ਟੀਮ ਸਰਗਰਮ ਹੋ ਗਈ। ਸਾਵਧਾਨੀ ਵਜੋਂ ਸਕੱਤਰੇਤ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਸਕੱਤਰੇਤ ਅਤੇ ਸੀਐੱਮ ਹਾਊਸ ਵਿੱਚ ਬੰਬ ਅਤੇ ਡੌਗ ਸਕੁਐਡ ਬੁਲਾ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਧਮਕੀ ਤੋਂ ਬਾਅਦ, ਹਰਿਆਣਾ ਸਕੱਤਰੇਤ ਵਿੱਚ ਸੀਆਈਐਸਐਫ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਸੀਆਈਡੀ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰਿਆ ਈਮੇਲ ਹਰਿਆਣਾ ਸੀਆਈਡੀ ਨੂੰ ਆਇਆ ਸੀ। ਪੁਲਿਸ ਅਤੇ ਖੁਫੀਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਤੋਂ ਪਹਿਲਾਂ 22 ਮਈ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।
ਚੰਡੀਗੜ੍ਹ ਪੁਲਿਸ ਵੱਲੋਂ ਹਰਿਆਣਾ ਸਕੱਤਰੇਤ ਵਿੱਚ ਜਾਂਚ ਕੀਤੀ ਜਾ ਰਹੀ ਹੈ। ਬੰਬ ਅਤੇ ਡੌਗ ਸਕੁਐਡ ਮੌਕੇ ‘ਤੇ ਪਹੁੰਚ ਗਏ ਹਨ। ਪੂਰਾ ਸਕੱਤਰੇਤ ਖਾਲੀ ਕਰਵਾ ਲਿਆ ਗਿਆ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਗੁਰੂ ਅਰਜਨ ਦੇਵ ਜਯੰਤੀ ਕਾਰਨ ਸਰਕਾਰੀ ਕਰਮਚਾਰੀਆਂ ਦੇ ਆਰਐਚ ਕਾਰਨ ਸਕੱਤਰੇਤ ਵਿੱਚ ਭੀੜ ਘੱਟ ਸੀ, ਜਦੋਂ ਕਿ ਪੰਜਾਬ ਸਕੱਤਰੇਤ ਵਿੱਚ ਛੁੱਟੀ ਹੈ।