Sidhu Moosewala ਦੇ ਕਤਲ ਨੂੰ ਬੇਸ਼ੱਕ ਤਿੰਨ ਸਾਲ ਹੋ ਗਏ ਹੋਣ ਪਰ ਉਸ ਦੇ ਫੈਨਸ ਅੱਜ ਵੀ ਉਸ ਦੇ ਗਾਣਿਆਂਂ ਦਾ ਉਸੇ ਤਰ੍ਹਾਂ ਇੰਤਜ਼ਾਰ ਕਰਦੇ ਹਨ ਜਿਵੇਂ ਤਿੰਨ ਸਾਲ ਪਹਿਲਾਂ ਕਰਦੇ ਸੀ। ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖ਼ਬਰ ਹੈ। ਦਰਅਸਲ 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਅਤੇ ਉਸੇ ਦੀ ਉਸ ਦੇ ਗਾਣਿਆਂ ਦੀ EP ਵੀ ਰਿਲੀਜ਼ ਹੋਣ ਜਾ ਰਹੀ ਹੈ।

ਇਸ ਦਾ ਖੁਲਾਸਾ Sidhu Moose wala ਦੇ ਇੰਸਟਾਗ੍ਰਾਮ ‘ਤੇ ਇੱਕ ਪੋਸਟਰ ਸ਼ੇਅਰ ਕਰਕੇ ਦਿੱਤੀ ਗਈ। ਜਿਸ ਦੇ ਕੈਪਸ਼ਨ ‘ਚ ‘Dropping 11.06’ ਲਿਖਿਆ ਹੈ। ਇਸ ਦੇ ਨਾਲ ਹੀ ਇਸ ਈਪੀ ਦਾ ਨਾਂ ‘Moose Print’ ਹੋਵੇਗਾ, ਜੋ ਸ਼ੇਅਰ ਕੀਤੇ ਪੋਸਟਰ ‘ਤੇ ਲਿਖਿਆ ਹੋਇਆ ਹੈ।
ਹੁਣ ਇਸ ਈਪੀ ‘ਚ ਕਿੰਨੇ ਗਾਣੇ ਹੋਣਗੇ ਇਹ ਤਾਂ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਸਿੱਧੂ ਦੇ ਫੈਨਸ ਲਈ ਇਹ ਖ਼ਬਰ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।