Khanna News: ਦੱਸ ਦਈਏ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਸਮਝ ਨਹੀਂ ਆਇਆ ਕਿ ਬਾਈਕ ਨੂੰ ਅੱਗ ਕਿਵੇਂ ਲੱਗੀ।
Bike Caught Fire: ਖੰਨਾ ‘ਚ ਇੱਕ ਬਾਈਕ ਸਵਾਰ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਖੰਨਾ ਦੇ ਸ਼ਮਸ਼ਾਨ ਘਾਟ ਰੋਡ ‘ਤੇ ਅਚਾਨਕ ਇੱਕ ਬਾਈਕ ਨੂੰ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲੀ ਕਿ ਬਾਈਕ ਕੁੱਝ ਸੈਕਿੰਡ ‘ਚ ਸੜ ਕੇ ਸੁਆਹ ਹੋ ਗਈ। ਬਾਈਕ ਸਵਾਰ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਬਾਈਕ ਸਵਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਪੈਟਰੋਲ ਪੰਪ ਤੋਂ ਪੈਟਰੋਲ ਭਰ ਕੇ ਸ਼ਮਸ਼ਾਨ ਘਾਟ ਰੋਡ ਦੇ ਨੇੜੇ ਪਹੁੰਚਿਆ ਤਾਂ ਉਸਨੇ ਬਾਈਕ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਬਾਈਕ ਨੂੰ ਰੋਕਿਆ ਅਤੇ ਬਾਈਕ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਬਾਈਕ ਸੜ ਕੇ ਸੁਆਹ ਹੋ ਗਈ।
ਦੱਸ ਦਈਏ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਹ ਸਮਝ ਨਹੀਂ ਆਇਆ ਕਿ ਬਾਈਕ ਨੂੰ ਅੱਗ ਕਿਵੇਂ ਲੱਗੀ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬਾਈਕ ਵਿੱਚ ਲੱਗੀ ਅੱਗ ‘ਤੇ ਕਾਬੂ ਪਾਇਆ।