Punjab News; ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਭਲਾਈਆਣਾ ਦੀ ਜਲ ਘਰ ਦੀ ਟੈਂਕੀ ‘ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਨੇ ਕਥਿਤ ਦੋਸ਼ ਲਾਏ ਹਨ। ਕਿ ਉਹਨਾਂ ਦਾ ਬੇਟਾ ਨਸ਼ੇ ਦੀਆਂ ਗੋਲੀਆਂ ਖਾਣ ਦਾ ਆਦੀ ਸੀ ਅਤੇ ਉਹ ਪਿੰਡ ‘ਚੋਂ ਹੀ ਨਸ਼ੀਲੀਆਂ ਗੋਲੀਆਂ ਲੈਣ ਗਿਆ ਅਤੇ ਉਹਨਾਂ ਵਿਅਕਤੀਆਂ ਉਸ ਨਾਲ ਬਦਸਲੂਕੀ ਕੀਤੀ। ਉਹਨਾਂ ਇਕ ਵੀਡੀਓ ਦਿਖਾਉਂਦਿਆ ਕਿਹਾ ਕਿ ਇਹ ਮੌਤ ਤੋਂ ਪਹਿਲਾ ਦੀ ਵੀਡੀਓ ਹੈ ਜਿਸ ਵਿਚ ਤਕ ਸਾਰੀ ਗੱਲਬਾਤ ਦੱਸ ਰਿਹਾ ਕਿ ਉਸਨੂੰ ਪੈਸੇ ਲੱਭੇ ਸਨ ਅਤੇ ਉਹਨਾਂ ਨੇ ਪੈਸੇ ਵੀ ਖੋਹ ਲਏ ਅਤੇ ਮਾਰਕੁੱਟ ਕੀਤੀ। ਫਿਲਹਾਲ ਪਿੰਡ ਦੇ ਜਲਘਰ ਦੀ ਪਾਣੀ ਵਾਲੀ ਡਿੱਗੀ ਚੋਂ ਲਾਸ਼ ਮਿਲਣ ਕਾਰਨ ਪਿੰਡ ‘ਚ ਡਰ ਦਾ ਮਾਹੌਲ ਹੈ। ਇਸ ਸਬੰਧੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮਾਮਲੇ ਸਬੰਧੀ ਡੀ.ਐਸ.ਪੀ. ਅਵਤਾਰ ਸਿੰਘ ਰਾਜਪਾਲ ਨੇ ਕਿਹਾ ਕਿ ਮ੍ਰਿਤਿਕ ਦੀ ਪਤਨੀ ਦੇ ਬਿਆਨਾਂ ਤੇ ਤਿਨ ਜਾਣਿਆ ਤੇ ਮਾਮਲਾ ਦਰਜ ਕਰ ਅਗੇ ਜਾਂਚ ਕੀਤੀ ਜਾ ਰਹੀ ਹੈ ਗੋਲੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਕਿਹਾ ਕੀ ਜਾਂਚ ਚਲ ਰਹੀ ਹੈ । ਜੇਕਰ ਇਹ ਮਾਮਲਾ ਨਸ਼ੇ ਨਾਲ ਸੰਭਾਧਿਤ ਹੋਇਆ ਤਾਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ।

ਬਿਕਰਮ ਸਿੰਘ ਮਜੀਠੀਆ ਖਿਲਾਫ ਇਕ ਹੋਰ ਮਾਮਲਾ ਦਰਜ
Bikram Singh Majithia-ਬਿਕਰਮ ਸਿੰਘ ਮਜੀਠੀਆ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਉਤੇ ਵਿਜੀਲੈਂਸ ਕਾਰਵਾਈ ਵਿਚ ਰੁਕਾਵਟ ਪਾਉਣ ਦੇ ਇਲਜ਼ਾਮ ਹੇਠ ਮਾਮਲਾ ਦਰਜ ਹੋਇਆ...