Shiromani Akali Dal: ਪ੍ਰੋਗਾਰਮ ਨੂੰ ਜਾਰੀ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਮੇਟੀ ਨੂੰ ਜਿਹੜਾ ਵੀ ਹੁਕਮਨਾਮਾ ਸਾਹਿਬ ਵਿੱਚ ਆਦੇਸ਼ ਹੋਇਆ ਹੈ ਉਸ ਨੂੰ ਹਰ ਹੀਲੇ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਅਕਾਲੀ ਵਰਕਰਾਂ ਦੇ ਪੂਰਨ ਭਰੋਸੇ ਨਾਲ ਪੂਰਾ ਕੀਤਾ ਜਾਵੇਗਾ।
Shiromani Akali Dal Recruitment Committee: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਨੇ ਭਰਤੀ ਮੁਹਿੰਮ ਤਹਿਤ ਮੈਂਬਰਸ਼ਿਪ ਬਣਾਉਣ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਕਰਦਿਆਂ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਜ਼ਿਲ੍ਹਾਵਾਰ ਅਤੇ ਸੂਬਾਈ ਡੈਲੀਗੇਟ ਚੁੱਣਨ ਲਈ ਆਪਣਾ ਪ੍ਰੋਗਰਾਮ ਜਾਰੀ ਕਰ ਦਿੱਤਾ। ਭਰਤੀ ਕਮੇਟੀ ਵੱਲੋਂ ਇੱਕ-ਇੱਕ ਕਾਪੀ ਭਰਨ ਵਾਲੇ ਸਰਕਲ ਡੈਲੀਗੇਟਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਸਮੇਂ ਅਨੁੱਸਾਰ ਆਪਣੇ ਹਲਕੇ ਦੀ ਮੀਟਿੰਗ ਵਿੱਚ ਹਰ ਹਾਲਤ ਹਿੱਸਾ ਲੈਣ ਤਾਂ ਕਿ ਜਿਲਾ ਅਤੇ ਸਟੇਟ ਡੈਲੀਗੇਟਾਂ ਦੀ ਚੋਣ ਤੁਹਾਡੇ ਫੈਸਲੇ ਮੁਤਾਬਕ ਹੋ ਸਕੇ। ਮੀਟਿੰਗ ਵਿੱਚ ਸਿਰਫ ਕਾਪੀ ਭਰਨ ਵਾਲੇ ਸਰਕਲ ਡੈਲੀਗੇਟ ਹੀ ਹਿੱਸਾ ਲੈ ਸਕਣਗੇ ਉਹਨਾਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਸਕੇਗਾ।
ਫੈਸਲਾਕੁੰਨ ਪੜਾਅ ਲਈ ਪ੍ਰੋਗਰਾਮ ਜਾਰੀ ਕਰਦੇ ਹੋਏ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਨੇ ਸੰਗਤ ਤੋਂ ਮਿਲੇ ਪਿਆਰ, ਸਤਿਕਾਰ ਅਤੇ ਸਮਰਥਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਜਾਰੀ ਪ੍ਰੋਗਰਾਮ ਮੁਤਾਬਕ ਬੀਬੀ ਸਤਵੰਤ ਕੌਰ 23 ਜੁਲਾਈ ਬੁੱਧਵਾਰ ਨੂੰ ਡੇਰਾ ਬਾਬਾ ਨਾਨਕ, ਗੁਰਦਾਸਪੁੱਰ ਵਿੱਖੇ ਸ੍ਰੀ ਹਰਗੋਬਿੰਦਪੁਰ, ਦੀਨਾਨਗਰ ਅਤੇ ਪਠਾਨਕੋਟ ਵਿੱਖੇ ਸੁਜਾਨਪੁਰ ਅਤੇ ਹਲਕਾ ਭੋਆ ਵਿੱਚ ਡੈਲੀਗੇਟ ਚੋਣ ਨੂੰ ਨੇਪਰੇ ਚਾੜਨਗੇ, 24 ਜੁਲਾਈ ਸ਼ੁੱਕਰਵਾਰ ਨੂੰ ਬਟਾਲਾ, ਫਤਿਹਗੜ ਚੂੜੀਆਂ ਅਤੇ ਕਾਦੀਆਂ ਹਲਕਿਆਂ ਲਈ ਡੈਲੀਗੇਟ ਚੋਣ ਲਈ ਇਜਲਾਸ ਰਹੇਗਾ। 25 ਜੁਲਾਈ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ, ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ ਹਲਕਿਆਂ ਲਈ ਪ੍ਰੋਗਰਾਮ ਨਿਸਚਿਤ ਕੀਤਾ ਗਿਆ। 26 ਅਤੇ 27 ਜੁਲਾਈ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀਆਂ ਸਾਰੀਆਂ ਸੀਟਾਂ, 28 ਜੁਲਾਈ ਦਿਨ ਸੋਮਵਾਰ ਨੂੰ ਅਜਨਾਲਾ, ਅਟਾਰੀ, ਰਾਜਾਸਾਂਸੀ ਅਤੇ ਮਜੀਠਾ ਹਲਕੇ ਲਈ ਪ੍ਰੋਗਰਾਮ ਨਿਸਚਿਤ ਕੀਤਾ ਗਿਆ, 29 ਜੁਲਾਈ ਦਿਨ ਮੰਗਲਵਾਰ ਨੂੰ ਖੇਮਕਰਨ, ਪੱਟੀ ਅਤੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਚੋਣ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦੇ ਨਾਲ ਹੀ ਮਾਝਾ ਜ਼ੋਨ ਪੂਰਾ ਕਰ ਲਿਆ ਜਾਵੇਗਾ।
ਮਨਪ੍ਰੀਤ ਸਿੰਘ ਇਯਾਲੀ ਇਨ੍ਹਾਂ ਹਲਕਿਆਂ ‘ਚ ਕਰਨਗੇ ਪ੍ਰੋਗਰਾਮ
ਮਨਪ੍ਰੀਤ ਸਿੰਘ ਇਯਾਲੀ 22 ਜੁਲਾਈ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਦਾਖਾ ਅਤੇ ਗਿੱਲ , 23 ਜੁਲਾਈ ਦਿਨ ਬੁੱਧਵਾਰ ਨੂੰ ਜਗਰਾਉਂ, ਰਾਏਕੋਟ ਅਤੇ ਧਰਮਕੋਟ, 24 ਜੁਲਾਈ ਦਿਨ ਵੀਰਵਾਰ ਨੂੰ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਮੋਗਾ, 25 ਜੁਲਾਈ ਸ਼ੁੱਕਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ, ਰੋਪੜ ਅਤੇ ਚਮਕੌਰ ਸਾਹਿਬ, 26 ਜੁਲਾਈ ਦਿਨ ਸਨੀਵਾਰ ਨੂੰ ਖਰੜ, ਮੋਹਾਲੀ ਅਤੇ ਡੇਰਾਬਸੀ, 27 ਜੁਲਾਈ ਦਿਨ ਐਤਵਾਰ ਨੂੰ ਲੁਧਿਆਣਾ ਸਹਿਰ ਦੀਆਂ ਸਾਰੀਆਂ ਸੀਟਾਂ, 28 ਜੁਲਾਈ ਸੋਮਵਾਰ ਨੂੰ ਪਾਇਲ, ਖੰਨਾ, ਸਮਰਾਲਾ ਅਤੇ ਸਾਹਨੇਵਾਲ ਹਲਕੇ ਦੇ ਡੈਲੀਗੇਟ ਇਜਲਾਸ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਇਨ੍ਹਾਂ ਹਲਕਿਆਂ ਦੀ ਜ਼ਿੰਮੇਦਾਰੀ ਗੁਰਪ੍ਰਤਾਪ ਸਿੰਘ ਵਡਾਲਾ ਕੋਲ
ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ 23 ਜੁਲਾਈ ਦਿਨ ਬੁਧਵਾਰ ਨੂੰ ਸਾਹਕੋਟ, ਨਕੋਦਰ ਅਤੇ ਫਿਲੌਰ, 24 ਜੁਲਾਈ ਦਿਨ ਵੀਰਵਾਰ ਨੂੰ ਗੜਸ਼ੰਕਰ, ਚੱਬੇਵਾਲ ਅਤੇ ਹੁਸ਼ਿਆਰਪੁਰ, 25 ਜੁਲਾਈ ਸੁੱਕਰਵਾਰ ਨੂੰ ਆਦਮਪੁਰ, ਕਰਤਾਰਪੁੱਰ ਅਤੇ ਜਲੰਧਰ ਕੈਂਟ 26 ਜੁਲਾਈ ਦਿਨ ਸਨੀਵਾਰ ਨੂੰ ਜਲੰਧਰ ਸ਼ਹਿਰ, 28 ਜੁਲਾਈ ਦਿਨ ਸੋਮਵਾਰ ਨੂੰ ਹਲਕਾ ਭੁਲੱਥ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ, 29 ਜੁਲਾਈ ਮੰਗਲਵਾਰ ਨੂੰ ਦਸੂਹਾ,ਮੁਕੇਰੀਆ, ਟਾਂਡਾ ਅਤੇ ਸ਼ਾਮਚੁਰਾਸੀ, 30 ਜੁਲਾਈ ਨੂੰ ਫਗਵਾੜਾ, ਬੰਗਾ, ਨਵਾਸਹਿਰ ਅਤੇ ਬਲਾਚੌਰ ਡੈਲੀਗੇਟ ਇਜਲਾਸ ਨੂੰ ਨੇਪਰੇ ਚਾੜ੍ਹਨਗੇ।
ਇਸ ਤਰੀਕੇ ਹੀ ਜੱਥੇਦਾਰ ਇਕਬਾਲ ਸਿੰਘ ਝੂੰਦਾਂ 21 ਜੁਲਾਈ ਦਿਨ ਸੋਮਵਾਰ ਨੂੰ ਵਿਧਾਨ ਸਭਾ ਹਲਕਾ ਅਮਰਗੜ ਅਤੇ ਮਲੇਰਕੋਟਲਾ, 22 ਜੁਲਾਈ ਦਿਨ ਮੰਗਲਵਾਰ ਨੂੰ ਧੂਰੀ, ਸੰਗਰੂਰ ਅਤੇ ਸੁਨਾਮ, 23 ਜੁਲਾਈ ਦਿਨ ਬੁੱਧਵਾਰ ਨੂੰ ਦਿੜਬਾ ਅਤੇ ਲਹਿਰਾਗਾਗਾ, 24 ਜੁਲਾਈ ਵੀਰਵਾਰ ਨੂੰ ਰਾਜਪੁਰਾ, ਘਨੌਰ ਅਤੇ ਨਾਭਾ, 25 ਜੁਲਾਈ ਦਿਨ ਸੁੱਕਰਵਾਰ ਨੂੰ ਅਮਲੋਹ, ਸ੍ਰੀ ਫਤਿਹਗੜ ਸਾਹਿਬ ਅਤੇ ਬਸੀ ਪਠਾਣਾ, 26 ਜੁਲਾਈ ਸਨੀਵਾਰ ਨੂੰ ਸਨੌਰ, ਪਟਿਆਲ਼ਾ ਦਿਹਾਤੀ ਅਤੇ ਪਟਿਆਲ਼ਾ ਸ਼ਹਿਰੀ, 28 ਜੁਲਾਈ ਸੋਮਵਾਰ ਨੂੰ ਬੁਢਲਾਡਾ, ਸਰਦੂਲਗੜ ਅਤੇ ਮਾਨਸਾ, 29 ਜੁਲਾਈ ਮੰਗਲਵਾਰ ਨੂੰ ਭਦੌੜ, ਬਰਨਾਲਾ ਅਤੇ ਮਹਿਲਕਲਾਂ, 30 ਜੁਲਾਈ ਸ਼ੁੱਕਰਵਾਰ ਨੂੰ ਸਮਾਣਾ ਅਤੇ ਸੁਤਰਾਣਾ ਵਿਧਾਨ ਸਭਾ ਹਲਕਿਆਂ ਵਿਚ ਡੈਲੀਗੇਟ ਚੋਣ ਨੂੰ ਪੂਰਾ ਕਰਨਗੇ।
ਜੱਥੇਦਾਰ ਸੰਤਾ ਸਿੰਘ ਊਮੈਦਪੁਰ 25 ਜੁਲਾਈ ਦਿਨ ਸ਼ੁੱਕਰਵਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਖੇ ਹਲਕਾ ਗਿੱਦੜਬਾਹਾ, ਮਲੋਟ ਅਤੇ ਲੰਬੀ, ਹਲਕਾ ਗੁਰੂਰਸਹਾਏ, ਫਿਰਜਪੁਰ ਸਿਟੀ ਅਤੇ ਫਿਰੋਜਪੁਰ ਦਿਹਾਤੀ, 26 ਜੁਲਾਈ ਸਨੀਵਾਰ ਨੂੰ ਜ਼ਿਲਾ ਫਾਜਿਲਕਾ ਵਿਖੇ ਜਲਾਲਾਬਾਦ, ਅਬੋਹਰ, ਬੱਲੂਆਣਾ ਅਤੇ ਇਸ ਤੋਂ ਬਾਅਦ ਜ਼ੀਰਾ, 27 ਜੁਲਾਈ ਦਿਨ ਐਤਵਾਰ ਨੂੰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ, 28 ਜੁਲਾਈ ਦਿਨ ਸੋਮਵਾਰ ਨੂੰ ਬਠਿੰਡਾ ਵਿੱਖੇ ਹਲਕਾ ਭੁੱਚੋ ਮੰਡੀ, ਰਾਮਪੁਰਾ, ਮੌੜ, ਤਲਵੰਡੀ, ਬਠਿੰਡਾ ਦਿਹਾਤੀ ਅਤੇ ਬਠਿੰਡਾ ਸ਼ਹਿਰੀ ਲਈ ਇਜਲਾਸ ਨੂੰ ਪੂਰਾ ਕੀਤਾ ਜਾਵੇਗਾ।
ਪ੍ਰੋਗਾਰਮ ਨੂੰ ਜਾਰੀ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਮੇਟੀ ਨੂੰ ਜਿਹੜਾ ਵੀ ਹੁਕਮਨਾਮਾ ਸਾਹਿਬ ਵਿੱਚ ਆਦੇਸ਼ ਹੋਇਆ ਹੈ ਉਸ ਨੂੰ ਹਰ ਹੀਲੇ ਇਮਾਨਦਾਰੀ, ਸਮਰਪਿਤ ਭਾਵਨਾ ਅਤੇ ਅਕਾਲੀ ਵਰਕਰਾਂ ਦੇ ਪੂਰਨ ਭਰੋਸੇ ਨਾਲ ਪੂਰਾ ਕੀਤਾ ਜਾਵੇਗਾ।