ਕੁੜੀ ਵੱਲੋਂ ਪਿਓ ’ਤੇ ਕੁੱਟਮਾਰ ਦੇ ਲਗਾਏ ਗੰਭੀਰ ਆਰੋਪ, ਮਾਮਲਾ ਪੁੱਜਿਆ ਪੁਲਿਸ ਚੌਂਕੀ
ਲੁਧਿਆਣਾ | 26 ਜੁਲਾਈ 2025: ਬੰਦਾ ਬਹਾਦੁਰ ਕਾਲੋਨੀ ਦੀ ਗਲੀ ਨੰਬਰ-4 ‘ਚ ਰਹਿ ਰਹੀ ਇੱਕ ਨੌਜਵਾਨ ਕੁੜੀ ਨੇ ਆਪਣੇ ਪਿਤਾ ਉੱਤੇ ਕੁੱਟਮਾਰ ਅਤੇ ਘਰ ਤੋਂ ਬਾਹਰ ਕੱਢਣ ਦੇ ਗੰਭੀਰ ਆਰੋਪ ਲਾਏ ਹਨ। ਇਹ ਵਾਦ-ਵਿਵਾਦ ਘਰ ਦੀ ਮਲਕੀਅਤ ਨੂੰ ਲੈ ਕੇ ਹੋਇਆ ਜਿਸਦੇ ਸਬੰਧ ਵਿਚ ਪਹਿਲਾਂ ਵੀ ਦੋਵਾਂ ਪੱਖਾਂ ਵਿਚਕਾਰ ਝਗੜਾ ਹੋ ਚੁੱਕਾ ਹੈ।
ਮਾਮਲੇ ਬਾਰੇ ਜਾਣੋ
ਜਾਣਕਾਰੀ ਅਨੁਸਾਰ, ਜਿਸ ਘਰ ‘ਚ ਕੁੜੀ ਰਹਿ ਰਹੀ ਸੀ ਉਹ ਉਸਦੇ ਪਿਉ ਦੇ ਨਾਂ ‘ਤੇ ਰਜਿਸਟਰ ਹੈ। ਪਹਿਲਾਂ ਹੋਏ ਝਗੜੇ ਦੌਰਾਨ ਸੁਭਾਸ਼ ਨਗਰ ਚੌਂਕੀ ਵਿਖੇ ਦੋਵਾਂ ਧਿਰਾਂ ਵਿਚਕਾਰ ਇਕ ਸਮਝੌਤਾ ਹੋਇਆ ਸੀ, ਜਿਸ ਦੇ ਅਧੀਨ ਕੁੜੀ ਨੇ ਘਰ ਖਾਲੀ ਕਰਨ ਦੀ ਸਹਿਮਤੀ ਦਿੱਤੀ ਸੀ।ਕੁੜੀ ਦਾ ਦਾਅਵਾ ਹੈ ਕਿ ਤਾਜ਼ਾ ਝਗੜੇ ਦੌਰਾਨ ਪਿਤਾ ਨੇ ਨਾਂ ਸਿਰਫ ਉਸ ਨਾਲ ਝਗੜਾ ਕੀਤਾ, ਸਗੋਂ ਘਰ ਵਿਚਲਾ ਸਮਾਨ ਵੀ ਬਾਹਰ ਸੁੱਟ ਦਿੱਤਾ। ਉਸ ਵੱਲੋਂ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਮਾਮਲਾ ਮੁੜ ਸੁਭਾਸ਼ ਨਗਰ ਚੌਂਕੀ ਤੱਕ ਪਹੁੰਚ ਗਿਆ।
ਪੁਲਿਸ ਵੱਲੋਂ ਜਾਂਚ ਸ਼ੁਰੂ
ਫਿਲਹਾਲ ਪੁਲਿਸ ਨੇ ਦੋਵਾਂ ਪੱਖਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਚਾਲੂ ਹੈ। ਅਧਿਕਾਰੀਆਂ ਮੁਤਾਬਕ, ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।