Border 2 Shooting Wraps Up: ਐਕਟਰ-ਸਿੰਗਰ ਦਿਲਜੀਤ ਦੋਸਾਂਝ ਨੇ ‘ਬਾਰਡਰ 2’ ਦੀ ਸ਼ੂਟਿੰਗ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜੋ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਐਕਟਰ ਲੱਡੂ ਵੰਡ ਕੇ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ।
Diljit Dosanjh Wraps Up Border 2: ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਜਲਦੀ ਹੀ ਸੰਨੀ ਦਿਓਲ ਨਾਲ ਫਿਲਮ ‘ਬਾਰਡਰ 2’ ਵਿੱਚ ਨਜ਼ਰ ਆਉਣਗੇ। ਦੋਸਾਂਝਾਵਾਲੇ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਤੋਂ ਬਾਅਦ ਉਸਨੇ ਫੈਨਸ ਨੂੰ ਆਪਣੀ ਭੂਮਿਕਾ ਬਾਰੇ ਇੱਕ ਵੱਡਾ ਅਪਡੇਟ ਦਿੱਤਾ। ਸੈੱਟ ਤੋਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਦਿਲਜੀਤ ਲੱਡੂ ਵੰਡ ਕੇ ਜਸ਼ਨ ਮਨਾਉਂਦੇ ਦਿਖਾਈ ਦੇ ਰਿਹਾ ਹੈ। ਇਸ ਮੌਕੇ ‘ਤੇ ਵਰੁਣ ਧਵਨ ਅਤੇ ਦਿਲਜੀਤ ਇੱਕ ਦੂਜੇ ਨੂੰ ਜੱਫੀ ਪਾਉਂਦੇ ਅਤੇ ਲੱਡੂ ਵੰਡਦੇ ਦਿਖਾਈ ਦੇ ਰਹੀ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ‘ਬਾਰਡਰ 2’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਦਾ ਜਸ਼ਨ ਫਿਲਮ ਦੇ ਸੈੱਟ ‘ਤੇ ਮਨਾਇਆ ਗਿਆ। ਇਸ ਤੋਂ ਬਾਅਦ, ਐਕਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿੱਚ, ਦਿਲਜੀਤ, ਵਰੁਣ ਧਵਨ ਸਮੇਤ ਫਿਲਮ ਦੀ ਪੂਰੀ ਟੀਮ ਨੂੰ ਲੱਡੂ ਖੁਆਉਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ, ਐਕਟਰ ਸੂਟ-ਬੂਟ ਅਤੇ ਲਾਲ ਪੱਗ ਬੰਨ੍ਹ ਕੇ ਬਹੁਤ ਸਟਾਈਲਿਸ਼ ਲੱਗ ਰਹੇ ਹਨ।
ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਇਹ ਵੀਡੀਓ
ਦਿਲਜੀਤ ਵਲੋਂ ਸ਼ੇਅਰ ਕੀਤੀ ਵੀਡੀਓ ਵਿੱਚ, ਉਹ ਪਿੰਡ ਦੇ ਬੱਚਿਆਂ ਅਤੇ ਆਪਣੇ ਫੈਨਸ ਨਾਲ ਫੋਟੋਆਂ ਖਿੱਚਵਾਉਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, “ਬਾਰਡਰ 2 ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫਿਲਮ ਵਿੱਚ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਜੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ”।
ਇਸ ਦੇ ਨਾਲ ਹੀ ਵਰੁਣ ਧਵਨ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਦੇ ਨਾਲ ਦਿਲਜੀਤ ਲਈ ਪਿਆਰ ਜ਼ਾਹਰ ਕਰਦੇ ਹੋਏ, ਵਰੁਣ ਨੇ ਲਿਖਿਆ ਕਿ ਦੋਸਤੀ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ। ਉਸਨੇ ਦਿਲਜੀਤ ਅਤੇ ਉਸਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਸਨੂੰ ਬਹੁਤ ਯਾਦ ਕਰੇਗਾ।
ਵਰੁਣ ਧਵਨ ਨੇ ਸ਼ੇਅਰ ਕੀਤੀ ਇਹ ਵੀਡੀਓ
ਕੌਣ ਹਨ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ, ਜਿਸਦਾ ਰੋਲ ਦਿਲਜੀਤ ਨਿਭਾ ਰਹੇ
ਦੱਸ ਦੇਈਏ ਕਿ ਫਲਾਇੰਗ ਅਫਸਰ ਨਿਰਮਲ ਜੀਤ ਸਿੰਘ ਸੇਖੋਂ ਭਾਰਤੀ ਫੌਜੀ ਇਤਿਹਾਸ ਵਿੱਚ ਇੱਕ ਪ੍ਰਤੀਕ ਹਸਤੀ ਹਨ। 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼੍ਰੀਨਗਰ ਏਅਰਬੇਸ ਦੀ ਬਹਾਦਰੀ ਭਰੀ ਰੱਖਿਆ ਲਈ ਉਨ੍ਹਾਂ ਨੂੰ ਮਰਨ ਉਪਰੰਤ ਭਾਰਤ ਦੇ ਸਭ ਤੋਂ ਵੱਡੇ ਯੁੱਧ ਸਮੇਂ ਦੇ ਬਹਾਦਰੀ ਪੁਰਸਕਾਰ, ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸੇਖੋਂ ਨੇ ਇਕੱਲੇ ਹੀ ਦੁਸ਼ਮਣ ਦੇ ਜਹਾਜ਼ਾਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਹਰ ਕੋਈ ਜੇਪੀ ਦੱਤਾ ਦੀ ਫਿਲਮ ਬਾਰਡਰ ਦੇ ਸੀਕਵਲ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਸੰਨੀ ਦਿਓਲ ਦੇ ਨਾਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਫਿਲਮ ਵਿੱਚ ਨਜ਼ਰ ਆਉਣਗੇ।