Punbus employees warn Punjab government; ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕਾਂਟ੍ਰੈਕਟਰਸ ਵਰਕਰਜ਼ ਯੂਨੀਅਨ ਨੇ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਯੂਨੀਅਨ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਸੂਬੇ ‘ਚ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕਾਂਟ੍ਰੈਕਟਰਸ ਵਰਕਰਜ਼ ਯੂਨੀਅਨ ਨੇ ਪ੍ਰੈਸਵਾਰਤਾ ‘ਚ ਯੂਨੀਅਨ ਵੱਲੋਂ ਦੱਸਿਆ ਗਿਆ ਕਿ ਕਾਫ਼ੀ ਸਮੇਂ ਤੋਂ ਸਾਡੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਹੋ ਚੁੱਕੀ ਹੈ, ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਨਾਲ ਕਈ ਵਾਅਦੇ ਕੀਤੇ ਨੇ ਸਾਡੀ ਮੁੱਖ ਮੰਗ ਕਿਲੋਮੀਟਰ ਬੱਸਾਂ ਨੂੰ ਨਾ ਚਲਾਉਣ ਅਤੇ ਕੰਟਰੈਕਟ ਬੇਸ ਵਰਕਰਾਂ ਨੂੰ ਨਾ ਭਰਤੀਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਕੁਝ ਮੰਗਾਂ ਨੇ ਜਿਸ ਨੂੰ ਲੈ ਕੇ ਅਸੀਂ ਪਹਿਲਾ ਵੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਸੀ ਪਰ ਸਰਕਾਰ ਨੇ ਸਾਨੂੰ ਵਾਅਦਾ ਦੇ ਕੇ ਟਾਲ ਦਿੱਤਾ ਗਿਆ। ਬੱਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਇਕ ਵਾਰ ਫਿਰ ਚੇਤਾਵਨੀ ਦਿੰਦਿਆਂ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਭਗਵੰਤ ਸਿੰਘ ਮਾਨ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੀਆਰਟੀਸੀ ਪਨਬਸ ਅਤੇ ਕੰਟਰੈਕਟ ਵਰਕਰ ਯੂਨੀਅਨ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੱਕਾਜਾਮ ਕੀਤਾ ਜਾਵੇਗਾ ਜਿਸ ਦੇ ਜਿੰਮੇਵਾਰ ਸੀਐਮ ਭਗਵੰਤ ਸਿੰਘ ਮਾਨ ਆਪ ਹੋਣਗੇ।