Amritsar News; ਅਮ੍ਰਿਤਸਰ ਤੋਂ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਬਾਈਕ ਤੇ ਸਵਾਰ ਅਣਪਛਾਤੇ ਲੁਟੇਰੇ ਇੱਕ ਬਜ਼ੁਰਗ ਮਹਿਲਾਂ ਕੋਲੋਂ 3000 ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਚੋਰੀ ਕਰ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਇਸ ਖਬਰ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ ਸੇਵਕ ਸੁਖਰਾਜ ਸਿੰਘ ਸੋਹਲ ਜੋ ਅਕਸਰ ਸਮਾਜ ਸੇਵੀ ਦੋ ਭਲਾਈ ਦੇ ਕੰਮ ਕਰਦੇ ਨੇ ਉਹਨਾਂ ਵੱਲੋ ਇਸ ਮਾਤਾ ਨਾਲ ਰਾਬਤਾ ਬਣਾਇਆ ਗਿਆ। ਜਿਸਤੋਂ ਬਾਅਦ ਇੱਕ ਮਿਠਾਈ ਦਾ ਡੱਬਾ ਅਤੇ ਰੱਖੜੀਆਂ ਅਤੇ ਜੋ ਬਜ਼ੁਰਗ ਮਹਿਲਾ ਦਾ ਚੋਰੀ ਹੋਇਆ 3000 ਰੁਪਏ ਸੀ ਉਹ ਸੁਖਰਾਜ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਦਿੱਤਾ ਗਿਆ। ਉੱਥੇ ਹੀ ਸੁਖਰਾਜ ਸਿੰਘ ਸੋਹਲ ਨੇ ਨਾਲੇ ਤੇ ਮਾਤਾ ਜੀ ਕੋਲ ਰੱਖੜੀ ਬਣਾਈ ਗਈ ਅਤੇ ਬਜ਼ੁਰਗ ਮਾਤਾ ਕੋਲੋਂ ਪੈਰੀ ਹੱਥ ਲੈ ਕੇ ਅਸ਼ੀਰਵਾਦ ਲਿਆ ਗਿਆ।