Gidderbaha theft incident; ਗਿੱਦੜਬਾਹਾ ਦੇ ਵਿੱਚ ਇੱਕ ਬੇਹੱਦ ਦੀ ਹੈਰਾਨ ਕਰ ਦੇਣ ਵਾਲੀ ਚੋਰੀ ਦੀ ਵਾਰਦਾਤ ਵਾਪਰੀ ਹੈ। ਫਿਲਮੀ ਸਟਾਈਲ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਚਲਦੇ ਟਰੱਕ ਚੋਂ ਕਣਕ ਦੀ ਬੋਰੀ ਉਤਾਰੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ । ਇਹ ਸਾਰੀ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ।
ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਇੱਕ ਚੋਰ ਟਰੱਕ ਦੇ ਵਿੱਚ ਚੜਿਆ ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਉਸਦੇ ਇੱਕ ਪਿੱਛੇ ਚੋਰ ਬਾਈਕ ਤੇ ਆ ਰਿਹਾ ਹੈ। ਜਿਵੇਂ ਹੀ ਟਰੱਕ ਵਾਲੇ ਚੋਰ ਨੂੰ ਮੌਕਾ ਮਿਲਦਾ ਹੈ ਤੁਰੰਤ ਇੱਕ ਕਣਕ ਦੀ ਬੋਰੀ ਸੜਕ ਤੇ ਸੁੱਟ ਦਿੰਦਾ ਹੈ ਤੇ ਬਾਈਕ ਤੇ ਆ ਰਿਹਾ ਚੋਰ ਵੀ ਉੱਥੇ ਰੁੱਕ ਜਾਂਦਾ ਹੈ। ਟਰੱਕ ਦੇ ਵਿੱਚ ਚੜਿਆ ਹੋਇਆ ਚੋਰ ਹੇਠਾਂ ਉੱਤਰਦਾ ਹੈ ਤੇ ਮੌਕੇ ਤੋਂ ਦੋਵੇਂ ਚੋਰ ਬੋਰੀ ਲੱਦ ਕੇ ਬਾਈਕ ਤੇ ਫਰਾਰ ਹੋ ਜਾਂਦੇ ਹਨ।