Punjab News; ਦਿਨ-ਦਿਹਾੜੇ ਗੁੰਡਾਗਰਦੀ ਦੇ ਮਾਮਲੇ ਲਗਾਤਰ ਸਾਹਮਣੇ ਆ ਰਹੇ ਹਨ। ਜਿਸਦੇ ਚਲਦੇ ਬੀਤੀ 24 ਜੁਲਾਈ ਨੂੰ ਥਾਣਾ ਸਦਰ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਮੋਹਰ ਸਿੰਘ ਵਾਲਾ ਧਰਮੂ ਵਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਸ਼ਰਾਰਤੀ ਅਨਸਰਾਂ ਵੱਲੋਂ ਪਰਵਾਸੀ ਮਜ਼ਦੂਰ ਲੈ ਕੇ ਜਾ ਰਹੇ ਵਿਅਕਤੀ ਨੂੰ ਰਸਤੇ ਵਿੱਚ ਘੇਰ ਉਸਤੇ ਹਮਲਾ ਕਰ ਦਿੱਤਾ। ਬਦਮਾਸ਼ਾ ਵੱਲੋਂ ਗੱਡੀ ਦੀ ਤੋੜਭੰਨ ਕੀਤੀ ਗਈ ਅਤੇ ਚਾਲਕ ਸਣੇ ਉਸ ਦੀ ਭੈਣ ਦੇ ਗੰਭੀਰ ਸੱਟਾਂ ਮਾਰੀਆਂ ਗਈਆਂ।
ਇਸ ਵਿਵਾਦ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀ ਹੈ। ਇਸ ਘਟਨਾ ਵਿੱਚ ਗੱਡੀ ਚਾਲਕ ਕ੍ਰਿਸ਼ਨ ਸਿੰਘ ਵਾਸੀ ਧਰਮੂਵਾਲਾ ਅਤੇ ਉਸਦੀ ਚਚੇਰੀ ਭੈਣ ਮਨਜੀਤ ਕੌਰ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜਿਹਨ੍ਹਾਂ ਨੂੰ ਇਲਾਜ਼ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੱਟ-ਮਾਰ ਦਾ ਸ਼ਿਕਾਰ ਪੀੜਿਤ ਨੇ ਦੱਸਿਆ ਕਿ ਉਹ ਕਿਸੇ ਕਿਸਾਨ ਦੇ ਖੇਤ ਵਿਚ ਲਾਉਣ ਜਾ ਰਹੇ ਸੀ ਅਤੇ ਜਿਸ ਜ਼ਮੀਨ ‘ਤੇ ਉਹ ਝੋਨਾ ਲਾਉਣ ਲਈ ਜਾ ਰਹੇ ਸੀ ਉੱਥੇ ਹੀ ਵਿਰੋਧੀ ਧਿਰ ਦੇ ਵਿਅਕਤੀ ਕੰਮ ਕਰਨਾ ਚਾਹੁੰਦੇ ਸਨ ਜਿਸਨੂੰ ਲੈਕੇ ਇਹਨਾਂ ਵਿਚਾਲੇ ਪਹਿਲਾਂ ਤੋਂ ਝਗੜਾ ਚੱਲ ਰਿਹਾ ਸੀ। ਇਸਦਾ ਵਿਰੋਧ ਕਰਦੇ ਪਿੰਡ ਦੇ ਹੀ ਵਿਅਕਤੀਆਂ ਨੇ ਰਸਤੇ ‘ਚ ਘੇਰ ਕੇ ਇਹਨਾਂ ਉੱਤੇ ਜਾਨਲੇਵਾ ਹਮਲਾ ਕੀਤਾ।
ਇਸ ਬਾਬਤ ਥਾਣਾ ਸਦਰ ਜਲਾਲਾਬਾਦ ਦੇ ਐਸਐਚ ਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਐਮ ਐਲ ਥਾਣਾ ਮਸੂਲ ਹੋਣ ਤੇ ਜਖਮੀਆਂ ਦੇ ਬਿਆਨ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।