Punjab News: ਬੀਤੇ ਦਿਨੀ ਬਠਿੰਡਾ ਦੇ ਮੌੜ ਮੰਡੀ ਕਸਬਾ ਦੇ ਵਿੱਚ ਬੱਸ ਸਟੈਂਡ ਦੇ ਅੰਦਰ ਖੜੀ ਪੀਆਰਟੀਸੀ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਟੋਏ ਦੇ ਵਿੱਚ ਫਸੀ ਬੱਸ ਨੂੰ ਛੱਡ ਕੇ ਫਰਾਰ ਹੋਣ ਵਾਲੇ ਚੋਰ ਨੂੰ ਬਠਿੰਡਾ ਪੁਲਿਸ ਦੇ ਵੱਲੋਂ 48 ਘੰਟਿਆਂ ਤੋਂ ਪਹਿਲਾਂ ਗ੍ਰਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਜਸਮੀਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਚੋਰ ਦੀ ਸ਼ਨਾਖਤ ਅਮਰਿੰਦਰ ਸਿੰਘ ਉਰਫ ਲੰਬੂ ਵਾਸੀ ਮੌੜ ਮੰਡੀ ਵਜੋਂ ਹੋਈ ਹੈ। ਜੋ ਕਿ ਚੋਰੀਆਂ ਕਰਨ ਦਾ ਆਦੀ ਹੈ।
ਐਸਪੀਡੀ ਜਸਮੀਤ ਸਿੰਘ ਸਾਹਿਵਾਲ ਦੇ ਵੱਲੋਂ ਦੱਸਿਆ ਗਿਆ ਕਿ ਇਹ ਚੋਰ ਦੇ ਵੱਲੋਂ ਪਹਿਲਾਂ ਵੀ ਇੱਕ ਟਰੱਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸੇ ਤਰੀਕੇ ਦੇ ਨਾਲ ਪਹਿਲਾਂ ਵੀ ਇਹ ਨਾ ਕਾਮਯਾਬ ਵੀ ਹੀ ਰਿਹਾ ਸੀ ਜਿਸ ਦੇ ਉੱਤੇ ਹੁਣ ਇਸ ਵਾਰ ਮੁਕਦਮਾ ਦਰਜ ਕਰਕੇ ਪੱਛਗਿੱਛ ਕੀਤੀ ਜਾਵੇਗੀ ਕੇਸ ਦੇ ਵੱਲੋਂ ਹੋਰ ਕਿਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਮਾਮਲਾ ਕੀ ਸੀ…
ਬੀਤੇ ਦਿਨੀਂ ਮੌੜ ਮੰਡੀ ਸਥਿਤ ਬੱਸ ਅੱਡੇ ’ਚੋਂ ਚੋਰਾਂ ਨੇ ਬਠਿੰਡਾ ਡਿੱਪੂ ਦੀ ਪੀਆਰਟੀਸੀ ਦੀ ਬੱਸ ਚੋਰੀ ਕਰ ਲਈ। ਜਾਣਕਾਰੀ ਮੁਤਾਬਕ ਇਹ ਬੱਸ ਮੌੜ ਤੋਂ ਚੱਲ ਕੇ ਬਠਿੰਡਾ ਜਾਣੀ ਸੀ। ਡਰਾਈਵਰ ਅਤੇ ਕੰਡਕਟਰ ਜਦੋਂ ਆਪਣੀ ਡਿਊਟੀ ਲਈ ਅੱਡੇ ’ਤੇ ਪਹੁੰਚੇ ਤਾਂ ਉੱਥੋਂ ਬੱਸ ਗਾਇਬ ਸੀ। ਉਨ੍ਹਾਂ ਤੁਰੰਤ ਬੱਸ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਬੱਸ ਮੌੜ ਕੈਂਚੀਆਂ ਨੇੜੇ ਖੜ੍ਹੀ ਹੈ। ਜਾਣਕਾਰੀ ਅਨੁਸਾਰ ਬੱਸ ਉੱਥੇ ਖੜ੍ਹੇ ਮੀਂਹ ਦੇ ਪਾਣੀ ਵਿੱਚ ਫਸ ਗਈ ਤੇ ਅੱਗੇ ਨਾ ਜਾ ਸਕੀ ਜਿਸ ਕਰ ਕੇ ਚੋਰ ਬੱਸ ਛੱਡ ਕੇ ਫ਼ਰਾਰ ਹੋ ਗਏ। ਸੂਤਰਾਂ ਅਨੁਸਾਰ, ਬੱਸ ਵਿੱਚ ਸੁਰੱਖਿਆ ਸੈਂਸਰ ਲੱਗੇ ਹੋਣ ਕਰ ਕੇ ਵੀ ਚੋਰਾਂ ਦੀ ਯੋਜਨਾ ਅਧੂਰੀ ਰਹਿ ਗਈ। ਵਿਭਾਗ ਵੱਲੋਂ ਬੱਸ ਮਿਲਣ ’ਤੇ ਸੁੱਖ ਦਾ ਸਾਹ ਲਿਆ ਗਿਆ ਹੈ। ਸਥਾਨਕ ਥਾਣਾ ਮੌੜ ਨੇ ਡਰਾਈਵਰ ਅਤੇ ਕੰਡਕਟਰ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।