Amritsar News: ਦੱਸ ਦੇਈਏ ਕਿ ਫਰਵਰੀ 2023 ਵਿੱਚ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਹੋਇਆ ਸੀ।
Ajnala Case Accused to Appear in Amritsar Court: ਪੰਜਾਬ ਦੀ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅੱਜ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਸਣੇ ਕੁੱਲ 39 ਅੰਮ੍ਰਿਤਸਰ ਕੋਰਟ ‘ਚ ਪੇਸ਼ ਹੋਣਗੇ। ਦੱਸ ਦਈਏ ਕਿ ਇਨ੍ਹਾਂ ਸਭ ਨੂੰ ਅਜਨਾਲਾ ਕਾਂਡ ‘ਚ ਚਾਰਜ ਫਰੇਮ ਨੂੰ ਲੈਕੇ ਪੇਸ਼ ਕਰਾਇਆ ਜਾਵੇਗਾ।
ਅਮ੍ਰਿਤਪਾਲ ਦੇ 9 ਸਾਥੀਆਂ ਸਮੇਤ ਕੁੱਲ 38 ਦੋਸ਼ੀਆਂ ਦੀ ਅਦਾਲਤ ‘ਚ ਪੇਸ਼ੀ। ਹਾਲ ਹੀ ‘ਚ ਅਜਨਾਲਾ ਥਾਣੇ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਲਾਨ ਪੇਸ਼ ਕੀਤਾ ਗਿਆ ਸੀ। ਚਾਰਜਸ਼ੀਟ ‘ਚ ਅਮ੍ਰਿਤਪਾਲ ਦੇ ਸਾਥੀਆਂ ਦੇ ਬਿਆਨ ਦਰਜ ਕੀਤੇ ਗਏ।
ਚਾਰਜਸ਼ੀਟ ‘ਚ ਕਈ ਵੱਡੇ ਖੁਲਾਸੇ
ਅਜਨਾਲਾ ਥਾਣੇ ‘ਤੇ ਹਮਲੇ ਮਾਮਲੇ ‘ਚ ਦਰਜ ਕੀਤੀ ਗਈ ਚਾਰਜਸ਼ੀਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਚਾਰਜਸ਼ੀਟ ‘ਚ ਲਿਖਿਆ ਗਿਆ ਕਿ ਅਮ੍ਰਿਤਪਾਲ ਦੇ ਕਹਿਣ ‘ਤੇ ਹੀ ਅਜਨਾਲਾ ਥਾਣੇ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਨਾਲ ਹੀ ਅਮ੍ਰਿਤਪਾਲ ਦੇ ਸਾਥੀਆਂ ਨੇ ਕਿਹਾ ਕਿ ਉਹ ਗੁਰਦੁਆਰਿਆਂ ‘ਚ ਨਸ਼ਾ ਛੁਡਾਉਣ ਦੇ ਨਾਂ ‘ਤੇ ਕੈਂਪ ਲੱਗਾ ਕੇ ਨੌਜਵਾਨਾਂ ਨੂੰ ਆਪਣੀ ਕੱਟੜਪੰਥੀ ਸੋਚ ਵੱਲ ਮੋੜਦਾ ਸੀ।
ਅੰਮ੍ਰਿਤਪਾਲ ਦੇ ਸਾਥੀਆਂ ਨੇ ਇਹ ਵੀ ਮੰਨਿਆ ਕਿ ਨਸ਼ਾ ਛੁਡਾਉਣ ਵਾਲੇ ਕੈਂਪ ਸਿਰਫ਼ ਦਿਖਾਵਾ ਸਨ, ਅਸਲ ਮਕਸਦ ਨੌਜਵਾਨਾਂ ਨੂੰ ਆਪਣੇ ਉਦੇਸ਼ ਲਈ ਪ੍ਰਭਾਵਿਤ ਕਰਨਾ ਸੀ।
ਵਕੀਲ ਰੀਤੂ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 39 ਵਿਅਕਤੀ ਪੇਸ਼ ਹੋਣਗੇ। ਨਾਲ ਹੀ ਦੱਸ ਦਈਏ ਕਿ ਮਾਨਯੋਗ ਜੱਜ ਨੇ ਸਭ ਨੂੰ ਫੀਜ਼ੀਕਲੀ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਫਰਵਰੀ 2023 ਵਿੱਚ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਹੋਇਆ ਸੀ। ਇਸ ਹਮਲੇ ਦੇ ਦੋਸ਼ ਵਿੱਚ ਅਜਨਾਲਾ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਦੇ ਪ੍ਰਮੁੱਖ ਲੋਕ ਸਭਾ ਮੈਂਬਰ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਜੱਲੂਪੁਰ ਖੇੜਾ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।