Punjab News: ਬਰਨਾਲਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 24 ਸਾਲਾਂ ਤੇਜਿੰਦਰ ਸਿੰਘ ਉਰਫ ਵਿੱਕੀ ਪਿੰਡ ਅਸਪਾਲ ਕਲਾਂ ਵਜੋਂ ਹੋਈ।
ਮ੍ਰਿਤਕ ਵਿੱਕੀ ਦੀ ਲਾਸ਼ ਸ਼ਨੀਵਾਰ ਸਵੇਰੇ ਕਾਰ ਵਿੱਚੋਂ ਮਿਲੀ ਹੈ, ਪਿਛਲੇ ਦਿਨੀ ਇੱਕ ਸਵਾਰੀ ਨੂੰ ਲੈਕੇ ਬਰਨਾਲਾ ਆਇਆ ਸੀ। ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇਜਿੰਦਰ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਵਿੱਚ ਖੇਤੀ ਦੇ ਨਾਲ ਪ੍ਰਾਈਵੇਟ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਮ੍ਰਿਤਕ ਲੋਨ ਤੇ ਲੈ ਕੇ ਪ੍ਰਾਈਵੇਟ ਗੱਡੀ ਤੇ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਪਰਿਵਾਰਿਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਫਗਵਾੜਾ ਦੇ ਮਹੱਲਾ ਪਲਾਈ ਗੇਟ ‘ਚ ਘਰ ਅੰਦਰ ਹੋਈ ਗੋਲੀਬਾਰੀ, ਵਾਰਦਾਤ ਸੀਸੀਟੀਵੀ ‘ਚ ਕੈਦ
ਫਗਵਾੜਾ, 2 ਅਗਸਤ 2025 – ਫਗਵਾੜਾ ਦੇ ਮਹੱਲਾ ਪਲਾਈ ਗੇਟ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਣੀਮਤ ਰਹੀ ਕਿ ਇਸ ਵਾਰਦਾਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਦੇ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ ਕੁਲਜੀਤ ਬਸਰਾ...