Malerkotla Lottery winner; ਸ਼ਹਿਰ ਦੇ ਇੱਕ ਪੰਡਿਤ ਲਾਟਰੀ ਸਟਾਲ ਤੋਂ ਵਿਕੀ 200 ਰੁਪਏ ਵਾਲੀ ਮੰਤਰੀ ਸਰਕਾਰੀ ਡੀਅਰ ਲਾਟਰੀ ਨੇ ਕਿਸੇ ਦੀ ਕਿਸਮਤ ਚਮਕਾ ਦਿੱਤੀ। 2 ਤਾਰੀਖ ਨੂੰ ਰਾਤ 8 ਵਜੇ ਆਏ ਨਤੀਜੇ ਅਨੁਸਾਰ, ਟਿਕਟ ਨੰਬਰ 563549 ਨੂੰ 10 ਲੱਖ ਰੁਪਏ ਦੀ ਇਨਾਮੀ ਰਕਮ ਨਸੀਬ ਹੋਈ ਹੈ। ਵੱਡੀ ਗੱਲ ਇਹ ਰਹੀ ਕਿ ਹਾਲਾਂਕਿ ਟਿਕਟ ਸਟਾਲ ’ਤੇ ਵਿਕ ਚੁੱਕੀ ਹੈ, ਪਰ ਜਿਸ ਵਿਅਕਤੀ ਨੇ ਇਹ ਟਿਕਟ ਖਰੀਦੀ ਸੀ ਉਹ ਹਜੇ ਤੱਕ ਸਾਹਮਣੇ ਨਹੀਂ ਆਇਆ। ਇਸੇ ਕਰਕੇ ਸਟਾਲ ਦੇ ਮਾਲਿਕ ਪੰਡਿਤ ਜੀ ਢੋਲ ਵਜਾ ਰਹੇ ਹਨ, ਲੱਡੂ ਵੰਡ ਰਹੇ ਹਨ, ਤਾਂ ਜੋ ਜਿੱਤਣ ਵਾਲਾ ਵਿਅਕਤੀ ਸਾਹਮਣੇ ਆ ਸਕੇ।
ਪੰਡਿਤ ਲਾਟਰੀ ਸਟਾਲ ਦੇ ਮਤਾਬਕ, ਉਹ ਚਾਹੁੰਦੇ ਹਨ ਕਿ ਜੇਹੜੇ ਵੀ ਵਿਅਕਤੀ ਨੇ ਟਿਕਟ ਨੰਬਰ 563549 ਖਰੀਦਾ ਸੀ, ਉਹ ਜਲਦੀ ਤੋਂ ਜਲਦੀ ਆ ਕੇ ਆਪਣੀ ਇਨਾਮੀ ਰਕਮ ਹਾਸਲ ਕਰੇ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਿੱਤਣ ਵਾਲਾ ਕਿਉਂ ਨਹੀਂ ਆ ਰਿਹਾ, ਕੀ ਉਹ ਟਿਕਟ ਗੁਆ ਬੈਠਾ ਹੈ ਜਾਂ ਫਿਰ ਕਿਸੇ ਕਾਰਨ ਕਰਕੇ ਸਾਹਮਣੇ ਆਉਣ ਤੋਂ ਘਬਰਾ ਰਿਹਾ ਹੈ। ਲਾਟਰੀ ਵਿਭਾਗ ਵੱਲੋਂ ਵੀ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਜਿੱਤਣ ਵਾਲਾ ਜਲਦੀ ਹੀ ਆਪਣਾ ਹੱਕ ਲੈਣ ਆਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 200 ਰੁਪਏ ਦੀ ਲਾਟਰੀ ਤੋਂ 10 ਲੱਖ ਰੁਪਏ ਜਿੱਤਣ ਵਾਲੀ ਇਹ ਕਿਸਮਤ ਕਿਸਦੀ ਹੈ।