ਆਦਮਪੁਰ ਪੁਲਿਸ ਨੇ ਮਾਂ ਮਨਿੰਦਰ ਨੂੰ ਵੀ ਹਿਰਾਸਤ ‘ਚ ਲੈ ਕੇ ਕੀਤੀ ਪੁੱਛਗਿੱਛ, ਨਾਨਾ-ਨਾਨੀ ਜੇਲ ਭੇਜੇ
Punjab Crime News: 6 ਸਾਲ ਦੀ ਅਲੀਜਾ ਦੇ ਕਤਲ ਮਾਮਲੇ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਇੱਕ ਸੀ.ਸੀ.ਟੀ.ਵੀ ਫੁਟੇਜ ਜਾਰੀ ਕੀਤਾ ਹੈ ਜਿਸ ਵਿੱਚ ਅਲੀਜਾ ਦੇ ਨਾਨਾ ਤੇ ਨਾਨੀ ਇੱਕ ਵੱਡੇ ਲਿਫਾਫੇ (ਬੈਗ) ਅੰਦਰ ਕੁਝ ਲਿਜਾਂਦੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਇਸ ਲਿਫਾਫੇ ਵਿੱਚ ਅਲੀਜਾ ਦੀ ਲਾਸ਼ ਸੀ, ਜਿਸਨੂੰ ਟਾਂਡੇ ਵਾਲੇ ਰਸਤੇ ਦੀ ਇਕ ਪੁੱਲ ਹੇਠ ਸੁੱਟਿਆ ਗਿਆ ਸੀ।
CCTv ਨੇ ਕੀਤਾ ਖੁਲਾਸਾ
ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਦੋਸ਼ੀ ਇੱਕ ਬੈਗ/ਲਿਫਾਫਾ ਲੈ ਕੇ ਰਾਤ ਦੇ ਸਮੇਂ ਜਾ ਰਹੇ ਹਨ। ਪੁਲਿਸ ਦੇ ਅਨੁਸਾਰ, ਇਹੀ ਸਮਾਂ ਸੀ ਜਦੋਂ ਅਲੀਜਾ ਦੀ ਲਾਸ਼ ਨੂੰ ਠਿਕਾਣਾ ਲਾਇਆ ਗਿਆ। ਪੁਲਿਸ ਨੇ ਕਿਹਾ ਕਿ ਫੁਟੇਜ ਅਤੇ ਕੁਝ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਨਾਨਾ-ਨਾਨੀ ਨੂੰ ਕਾਬੂ ਕਰ ਲਿਆ ਗਿਆ ਹੈ।
ਮਾਂ ਮਨਿੰਦਰ ਵੀ ਪੁਲਿਸ ਹਿਰਾਸਤ ਵਿੱਚ
ਪੁਲਿਸ ਨੇ ਅਲੀਜਾ ਦੀ ਮਾਂ ਮਨਿੰਦਰ ਨੂੰ ਵੀ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਹੈ। ਹਾਲਾਂਕਿ ਉਸ ਦੀ ਭੂਮਿਕਾ ਬਾਰੇ ਹਾਲੇ ਤਕ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਪੁਲਿਸ ਦੇ ਅਨੁਸਾਰ, ਮਾਂ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਹਨ।
ਪੁਲਿਸ ਨੇ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਅਲੀਜਾ ਦੇ ਨਾਨਾ ਤੇ ਨਾਨੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਜੇਲ ਭੇਜ ਦਿੱਤਾ ਗਿਆ ਹੈ।