PRTC Bus Accident: ਅੱਜ ਸਵੇਰੇ-ਸਵੇਰੇ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ PRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿਚ 140 ਦੇ ਕਰੀਬ ਸਵਾਰੀਆਂ ਸਵਾਰ ਸਨ। ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਦਰੱਖਤ ਵਿਚ ਜਾ ਵੱਜੀ। ਬੱਸ ਅੰਦਰ ਬੈਠੀਆਂ ਸਵਾਰੀਆਂ ਜਖਮੀ ਹੋ ਗਈਆਂ ਹਨ।
ਹਾਲਾਂਕਿ ਪ੍ਰਸ਼ਾਸਨ ਤੇ ਪੁਲਿਸ ਮੌਕੇ ‘ਤੇ ਪਹੁੰਚੇ ਹਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਕੰਡਕਟਰ ਨੇ ਦੱਸਿਆ ਕਿ ਅਜੇ ਉਸ ਵੱਲੋਂ ਟਿਕਟਾਂ ਹੀ ਕੱਟੀਆਂ ਜਾ ਰਹੀਆਂ ਸਨ ਕਿ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਦਰੱਖਤ ਵਿਚ ਜਾ ਵੱਜੀ। ਬੱਸ ਦੇ ਅਗਲੇ ਤੇ ਪਿਛਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਕਈ ਸਵਾਰੀਆਂ ਗੰਭੀਰ ਫਟੜ ਹੋਈਆਂ ਹਨ ਸਵਾਰੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਦਰਖਤ ਵੀ ਪੂਰੀ ਪੂਰੀ ਤਰ੍ਹਾਂ ਟੁੱਟ ਗਿਆ। ਬੱਸ ਵਿਚ 52 ਸੀਟਾਂ ਹੁੰਦੀਆਂ ਹਨ ਪਰ ਸਮੱਰਥਾ ਤੋਂ ਵੱਧ ਸਵਾਰੀਆਂ ਬੱਸ ਵਿਚ ਬਿਠਾਈਆਂ ਗਈਆਂ ਸਨ ਤੇ ਬੱਸ ਓਵਰਲੋਡ ਹੋਣ ਕਾਰਨ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। 52 ਸੀਟਾਂ ਵਾਲੀ ਬੱਸ ਵਿਚ 140 ਸਵਾਰੀਆਂ ਨੂੰ ਬਿਠਾਉਣਾ ਆਪਣੇ ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ।