Bathinda Blast Case: ਬਠਿੰਡਾ ਐਸਐਸਪੀ ਨੇ ਦੱਸਿਆ ਕਿ ਧਮਾਕਾ ਕਰਨ ਵਾਲੇ ਸ਼ਖਸ ਗੁਰਪ੍ਰੀਤ ਸਿੰਘ ਦੇ ਫੋਨ ਵਿੱਚ ਪਾਕਿਸਤਾਨੀ ਰੈਡੀਕਲਸ ਨਾਲ ਸੰਬੰਧਿਤ ਵੀਡੀਓਜ਼ ਮਿਲੀਆਂ ਹਨ।
Bathinda Blast Pakistan Terror Links Found: ਬੀਤੇ ਦਿਨ ਖ਼ਬਰ ਆਈ ਸੀ ਕਿ ਬਠਿੰਡਾ ਦੇ ਜੀਦਾ ‘ਚ ਇੱਕ ਘਰ ‘ਚ ਧਮਾਕੇ ਹੋਏ। ਜਿਸ ‘ਚ ਇੱਕ ਨੌਜਵਾਨ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋਏ। ਇਸ ਮਾਮਲੇ ‘ਚ ਹੁਣ ਐਸਐਸਪੀ ਬਠਿੰਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਬਠਿੰਡਾ ਐਸਐਸਪੀ ਨੇ ਦੱਸਿਆ ਕਿ ਧਮਾਕਾ ਕਰਨ ਵਾਲੇ ਸ਼ਖਸ ਗੁਰਪ੍ਰੀਤ ਸਿੰਘ ਦੇ ਫੋਨ ਵਿੱਚ ਪਾਕਿਸਤਾਨੀ ਰੈਡੀਕਲਸ ਨਾਲ ਸੰਬੰਧਿਤ ਵੀਡੀਓਜ਼ ਮਿਲੀਆਂ ਹਨ। ਵੀਡੀਓਜ਼ ਦੇ ਆਧਾਰ ‘ਤੇ ਮੁਕਦਮੇ ਵਿੱਚ ਨਾਮਜ਼ਦ ਗੁਰਪ੍ਰੀਤ ਸਿੰਘ ਕੋਲੋਂ ਹੁਣ ਹੋਰ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ।

ਐਸਐਸਪੀ ਬਠਿੰਡਾ ਨੇ ਕਿਹਾ ਕਿ ਵੀਡੀਓਜ਼ ‘ਚ ਪਾਕਿਸਤਾਨੀ ਰੈਡੀਕਲਸ ਵੱਲੋਂ ਤਿਆਰ ਕੀਤੇ ਜਾ ਰਹੇ ਬੰਬ ਕੈਮੀਕਲ ਦੇਖੇ ਜਾਣ ਦੀ ਪੁਸ਼ਟੀ ਵੀ ਹੋਈ ਹੈ। ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਧਮਾਕੇ ਤੋਂ ਪਹਿਲਾਂ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਜੰਮੂ ਜਾਣ ਦੀ ਟਿਕਟ ਬੁੱਕ ਕਰਵਾਈ ਸੀ।
ਇਸ ਤੋਂ ਇਵਾਲਾ ਹੋਰ ਡੂੰਘਾਈ ‘ਚ ਜਾਂਚ ਪੜਤਾਲ ਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।