
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵੱਡੀ ਇਮਾਰਤ ਡਿੱਗਦੀ ਨਜ਼ਰ ਆ ਰਹੀ ਹੈ। ਇਮਾਰਤ ਦੇ ਉੱਪਰ ਇੱਕ ਕਰੇਨ ਸੀ ਅਤੇ ਜਦੋਂ ਇਹ ਡਿੱਗੀ ਤਾਂ ਚਾਰੇ ਪਾਸੇ ਧੂੜ ਦਾ ਬੱਦਲ ਫੈਲ ਗਿਆ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕ ਡਰ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਧਰ-ਉਧਰ ਭੱਜਣ ਲੱਗੇ।

ਪੁਲਿਸ ਮੁਤਾਬਕ ਇਹ ਘਟਨਾ ਬੈਂਕਾਕ ਦੇ ਮਸ਼ਹੂਰ ਚਤੁਚਕ ਮਾਰਕੀਟ ਦੇ ਕੋਲ ਵਾਪਰੀ। ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਨੁਕਸਾਨ ਦਾ ਜਾਇਜ਼ਾ ਲੈ ਰਹੀਆਂ ਹਨ।

ਭੂਚਾਲ ਦੁਪਹਿਰ ਕਰੀਬ 1:30 ਵਜੇ ਆਇਆ ਅਤੇ ਇਸ ਤੋਂ ਬਾਅਦ 6.4 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਇਮਾਰਤਾਂ ਦੇ ਅੰਦਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਅਤੇ ਜਰਮਨੀ ਦੇ GFZ ਭੂ-ਵਿਗਿਆਨ ਕੇਂਦਰ ਦੇ ਅਨੁਸਾਰ, ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਸਦਾ ਕੇਂਦਰ ਮਿਆਂਮਾਰ ਦੇ ਮੋਨੀਵਾ ਸ਼ਹਿਰ ਤੋਂ 50 ਕਿਲੋਮੀਟਰ (30 ਮੀਲ) ਪੂਰਬ ਵੱਲ ਸੀ।

ਭੂਚਾਲ ਕਾਰਨ ਬੈਂਕਾਕ ਦੀਆਂ ਉੱਚੀਆਂ ਇਮਾਰਤਾਂ ‘ਚ ਲੱਗੇ ਸਵੀਮਿੰਗ ਪੂਲ ਦਾ ਪਾਣੀ ਇਧਰ-ਉਧਰ ਡਿੱਗਣ ਲੱਗਾ ਅਤੇ ਕਈ ਥਾਵਾਂ ਤੋਂ ਇਮਾਰਤਾਂ ਦਾ ਮਲਬਾ ਡਿੱਗ ਗਿਆ। ਸ਼ਹਿਰ ਵਿੱਚ ਰਹਿਣ ਵਾਲੇ ਲੋਕ ਜਲਦੀ ਹੀ ਆਪਣੇ ਅਪਾਰਟਮੈਂਟਾਂ ਅਤੇ ਹੋਟਲਾਂ ਤੋਂ ਬਾਹਰ ਆ ਗਏ ਅਤੇ ਖੁੱਲੇ ਖੇਤਰਾਂ ਵਿੱਚ ਖੜ੍ਹੇ ਹੋ ਗਏ।