CM Bhaghwant Mann : ਪੰਜਾਬ ਵਿੱਚ, ਤਹਿਸੀਲਦਾਰ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ਵਿੱਚ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ। ਉਸਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਵੀ ਇਸ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ ਆ ਗਏ ਹਨ। ਇਸ ਮੌਕੇ ਭਗਵੰਤ ਮਾਨ ਖਰੜ ਦੀ ਤਹਿਸੀਲ ਵਿੱਚ ਅਚਾਨਕ ਚੈਕਿੰਗ ਕਰਨ ਪਹੁੰਚੇ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਹਿਸੀਲਦਾਰ ਨੇ ਕਿਹਾ ਕਿ ਉਹ ਅੱਜ ਸਮੂਹਿਕ ਛੁੱਟੀ ਲੈ ਰਹੇ ਹਨ ਤੇ ਉਹ ਸ਼ੁੱਕਰਵਾਰ ਤੱਕ ਕੋਈ ਰਜਿਸਟਰੀ ਨਹੀਂ ਕਰਨਗੇ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਕੁਝ ਸਾਥੀ ਭ੍ਰਿਸ਼ਟਾਚਾਰ ਮਾਮਲੇ ਵਿੱਚ ਵਿਜੀਲੈਂਸ ਨੇ ਫੜ੍ਹ ਲਏ ਤੇ ਕਹਿ ਰਹਿ ਹੁਣ ਉਨ੍ਹਾਂ ਨੂੰ ਛੱਡਿਆ ਜਾਵੇ। ਹੁਣ ਸਿੱਧੀ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਲਾਇਸੈਂਸ ਦੇ ਦੇਣ।
ਜੇ ਉਹ ਕਹਿ ਰਹੇ ਹਨ ਕਿ ਉਹ ਸਮੂਹਿਕ ਛੁੱਟੀ ਲੈ ਕੇ ਲੋਕਾਂ ਦਾ ਕੰਮ ਰੋਕ ਦੇਣਗੇ ਪਰ ਹੁਣ ਨਾਇਬ ਤਹਿਸੀਲਦਾਰਾਂ, ਕਾਨੂੰਗੋ ਨੂੰ ਰਸਿਟਰੀਆਂ ਕਰਨ ਦੇ ਅਧਿਕਾਰ ਦੇ ਦਿੱਤੇ ਹਨ ਜੇ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਵੀ ਇਹ ਅਧਿਕਾਰ ਦੇ ਦਿਆਂਗੇ।
ਜੇ ਕੋਈ ਜਾਇਜ਼ ਮੰਗ ਹੋਵੇ ਤਾਂ ਮੰਨੀ ਜਾਵੇ ਪਰ ਇਹ ਤਾਂ ਕਹਿੰਦੇ ਹਨ ਸਾਡਾ ਬੰਦਾ ਪੈਸੇ ਲੈਂਦਾ ਫੜ੍ਹਿਆ ਗਿਆ ਤੇ ਉਨ੍ਹਾਂ ਉੱਤੇ ਕਾਰਵਾਈ ਨਾ ਕੀਤੀ ਜਾਵੇ। ਮਾਨ ਨੇ ਕਿਹਾ ਕਿ ਨਾ ਤਾਂ ਮੈਂ ਜ਼ਿੰਦਗੀ ਵਿੱਚ ਕਦੇ ਪੈਸਾ ਖਾਦਾ ਤੇ ਨਾ ਹੀ ਕਿਸੇ ਨੂੰ ਖਾਣ ਦੇਣਾ, ਜੇ ਉਹ ਛੁੱਟੀ ਤੋਂ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਸਮੂਹਿਕ ਛੁੱਟੀ ਮੁਬਾਰਕ, ਅਸੀਂ ਨਵੇਂ ਰੱਖ ਲਵਾਂਗੇ।
ਮਾਨ ਨੇ ਕਿਹਾ ਕਿ ਉਨ੍ਹਾਂ ਉੱਤੇ ਕੋਈ ਨਰਮਾਈ ਨਹੀਂ ਵਰਤੀ ਜਾਵੇਗੀ ਜੇ ਉਹ ਆਪਣੀ ਜਗ੍ਹਾ ਉੱਤੇ ਸਹੀ ਹਨ ਤਾਂ ਉਹ ਆਪਣੀ ਸਮੂਹਿਰ ਛੁੱਟੀ ਵਾਪਸ ਨਾ ਲੈਣ, ਕਿਉਂਕਿ ਨੌਕਰੀ ਲੈਣ ਲਈ ਉਨ੍ਹਾਂ ਕੋਲ ਬਹੁਤ ਪੜ੍ਹੇ ਲਿਖੇ ਨੌਜਵਾਨ ਹਨ। ਮਾਨ ਨੇ ਕਿਹਾ ਕਿ ਅਸੀਂ ਦੁਖੀ ਹੋ ਗਏ। ਉਨ੍ਹਾਂ ਨੂੰ ਛੁੱਟੀ ਮੁਬਾਰਕ ਹੈ। ਜ਼ਿੰਦਗੀ ਵਿੱਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ, ਇਹ ਰੱਬ ਬਣ ਕੇ ਬੈਠ ਗਏ।