Punjab News; ਜਿਲ੍ਹਾ ਪੁਲਿਸ ਸੰਗਰੂਰ ਨੂੰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਦਿੜਬਾ ਅਤੇ ਸੇਰਪੁਰ ਦੇ ਇਲਾਕਾ ਵਿੱਚ ਪਿਛਲੇ ਦਿਨੀ ਹੋਈ ਕਣਕ ਦੇ ਗੱਟਿਆਂ ਦੀ ਲੁੱਟ ਕਰਨ ਵਾਲੇ ਗਿਰੋਹ ਦੇ 09 ਦੋਸੀਆਨ ਨੂੰ ਸਮੇਤ ਲੁੱਟ ਕੀਤੀ ਕਣਕ ਅਤੇ ਟਰੱਕ ਦੇ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 20-21/05/2025 ਦੀ ਦਰਮਿਆਨੀ ਰਾਤ ਨੂੰ 14-15 ਨਾ-ਮਾਲੂਮ ਦੋਸੀਆਂ ਵੱਲੋਂ ਪੰਨਸਪ ਦੇ ਗੋਦਾਮ ਕਾਤਰੋਂ ਰੋਡ ਸੇਰਪੁਰ ਵਿੱਚ ਦਾਖਲ ਹੋ ਕੇ ਉਥੇ ਮੌਜੂਦ ਚੌਕੀਦਾਰਾਂ ਦੀ ਕੁੱਟਮਾਰ ਕਰਕੇ ਉਨ੍ਹਾ ਨੂੰ ਬੰਨ ਦਿੱਤਾ ਅਤੇ ਗੋਦਾਮ ਵਿੱਚੋਂ 256 ਬੋਰੀਆਂ ਕਣਕ ਦੇ ਵਹੀਕਲ ਵਿੱਚ ਲੋਡ ਕਰਕੇ ਫਰਾਰ ਹੋ ਗਏ ਹਨ। ਜਿਸ ਸਬੰਧੀ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ
ਇਸੇ ਤਰ੍ਹਾਂ ਮਿਤੀ 03-04/6/2025 ਦੀ ਦਰਮਿਆਨੀ ਰਾਤ ਨੂੰ 10-15 ਨਾਮਾਲੂਮ ਦੋਸੀਆਨ ਵੱਲੋਂ ਪੱਨਗ੍ਰੇਨ ਦੇ ਗੋਦਾਮ ਦਿੜਬਾ ਵਿੱਚ ਦਾਖਲ ਹੋ ਕੇ 280 ਗੱਟੇ ਕਣਕ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 04/06/2025 ਅ/ਧ 331(4), 305 ਬੀ.ਐਨ.ਐਸ ਥਾਣਾ ਦਿੜਬਾ ਬਰਖਿਲਾਫ ਨਾ-ਮਾਲੂਮ ਦੋਸੀਆਂ ਦੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।
ਇਕ ਗੁਪਤ ਜਾਣਕਾਰੀ ਦੇ ਅਧਾਰ ਤੇ ਛਾਪੇਮਾਰੀ ਕੀਤੀ ਤਾਂ 09 ਦੋਸੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜਾ ਵਿੱਚੋਂ 421 ਗੱਟੇ ਕਣਕ ਵਜਨ 210 ਕੁਇੰਟਲ 50 ਕਿੱਲੋ ਸਮੇਤ ਟਰੱਕ ਨੰਬਰ ਪੀ.ਬੀ. 13-ਬੀ.ਆਰ-3159 ਬ੍ਰਾਮਦ ਕਰਵਾਇਆ। ਦੋਸੀਆਨ ਦੀ ਪੁੱਛ-ਗਿੱਛ ਜਾਰੀ ਹੈ। ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।