Amritsar child shot; ਮਾਮਲਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋ ਸਾਹਮਣੇ ਆਇਆ ਹੈ ਜਿਥੇ ਕੁੜੇ ਦੇ ਢੇਰ ਤੋ ਹੋਈ ਤਕਰਾਰ ਦੇ ਚਲਦੇ ਦੋ ਧਿਰਾ ਦੀ ਰਜਿੰਸ਼ ਵਿਚ ਇਕ ਬੱਚੇ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਗਨੀਮਤ ਇਹ ਰਹੀ ਕਈ ਬੱਚੇ ਦੇ ਗੋਲੀ ਨਹੀ ਲਗੀ ਅਤੇ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ । ਪਰ ਪਰਿਵਾਰ ਇਸ ਘਟਨਾ ਨੂੰ ਲੈ ਕੇ ਰੋਸ ਵਿਚ ਹੈ ਅਤੇ ਉਸ ਵਲੋ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਗਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਦੇ ਮੁਖੀ ਗੁਰਦੇਵ ਰਾਜ ਨੇ ਦੱਸਿਆ ਕਿ ਉਹ ਮਜੀਠਾ ਦੇ 7 ਨੰਬਰ ਵਾਰਡ ਦਾ ਰਹਿਣ ਵਾਲਾ ਹੈ ਅਤੇ ਉਸਦਾ ਆਪਣੇ ਗੁਆਂਢੀ ਨਾਲ ਕੁੜੇ ਨੂੰ ਲੈ ਕੇ ਤਕਰਾਰ ਚਲ ਰਿਹਾ ਸੀ ਜਿਸ ਸੰਬਧੀ ਹੋਏ ਝਗੜੇ ਵਿਚ ਜਦੋ ਉਸਦਾ 10 ਸਾਲ ਦਾ ਬੱਚਾ ਬਾਹਰ ਆਇਆ ਤਾਂ ਗੁਆਂਢੀ ਵਲੋ ਉਸ ਉਪਰ ਸਿੱਧੀ ਗੋਲੀ ਚਲਾ ਦਿਤੀ ਜੋ ਕਿ ਗਨੀਮਤ ਰਹੀ ਕੇ ਬੇਟੇ ਦੇ ਨਹੀ ਲਗੀ ਅਤੇ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ ਅਤੇ ਉਹਨਾ ਵਲੋ ਇਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਵਲੋ ਹਲਕਾ ਫੁਲਕਾ ਜਿਹਾ ਪਰਚਾ ਘਟ ਖਾਣਾ ਪੂਰਤੀ ਕੀਤੀ ਗਈ ਹੈ ਜਿਸਦੇ ਵਿਰੋਧ ਵਿਚ ਅੱਜ ਉਹ ਮੀਡੀਆ ਨੂੰ ਸਾਰੇ ਮਾਮਲੇ ਨਾਲ ਅਵਗਤ ਕਰਵਾਇਆ ਹੈ।