Gujarat News: ਗੁਜਰਾਤ ਦੇ ਭਾਵਨਗਰ ‘ਚ ਰਾਤ ਨੂੰ ਸੜਕ ‘ਤੇ ਇਕੱਠੇ 20 ਸ਼ੇਰ ਦੇਖੇ ਗਏ। ਇਸ ਬਾਰੇ ਜਾਣ ਕੇ ਲੋਕ ਕਾਫ਼ੀ ਹੈਰਾਨ ਹਨ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
20 Lions together on Road: ਜਦੋਂ ਤੁਸੀਂ ਸੜਕ ‘ਤੇ ਕਿਤੇ ਜਾ ਰਹੇ ਹੋ ਤੇ ਸ਼ੇਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਸੀਂ ਕੀ ਕਰੋਗੇ। ਅਜਿਹੀ ਸਥਿਤੀ ਵਿੱਚ ਤੁਸੀਂ ਕੁਝ ਨਹੀਂ ਕਰ ਸਕੋਗੇ, ਡਰ ਕਾਰਨ ਤੁਹਾਡੀ ਹਾਲਤ ਖ਼ਰਾਬ ਜ਼ਰੂਰ ਹੋ ਜਾਵੇਗੀ। ਪਰ ਜੇਕਰ ਇੱਕ ਸ਼ੇਰ ਦੀ ਬਜਾਏ ਤੁਸੀਂ ਇਕੱਠੇ 20 ਸ਼ੇਰ ਦੇਖ ਲਓ ਫਿਰ ਤਾਂ ਸ਼ਾਇਦ ਤੁਸੀਂ ਬੇਹੋਸ਼ ਹੀ ਹੋ ਜਾਵੋਗੇ।
ਹਾਲ ਹੀ ਵਿੱਚ ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਰਾਤ ਨੂੰ ਸੜਕ ‘ਤੇ ਇਕੱਠੇ 20 ਸ਼ੇਰ ਦੇਖੇ ਗਏ। ਇਸ ਬਾਰੇ ਜਾਣ ਕੇ ਲੋਕ ਕਾਫ਼ੀ ਹੈਰਾਨ ਹਨ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਗੁਜਰਾਤ ਦੇ ਭਾਵਨਗਰ ‘ਚ 20 ਸ਼ੇਰ ਜੰਗਲ ਦੀ ਸੜਕ ‘ਤੇ ਇਕੱਠੇ ਘੁੰਮਦੇ ਵੇਖੇ ਗਏ। 20 ਸ਼ੇਰਾਂ ਦੇ ਇਸ ਸਮੂਹ ਵਿੱਚ ਨਰ ਅਤੇ ਮਾਦਾ ਸ਼ੇਰਾਂ ਦੇ ਨਾਲ-ਨਾਲ ਛੋਟੇ ਬੱਚੇ ਵੀ ਸ਼ਾਮਲ ਸਨ। ਜਦੋਂ ਸ਼ੇਰਾਂ ਦਾ ਇਹ ਕਾਫਲਾ ਰਾਤ ਨੂੰ ਉੱਥੋਂ ਜਾ ਰਿਹਾ ਸੀ, ਤਾਂ ਲੰਘਦੇ ਵਾਹਨਾਂ ਵਿੱਚ ਬੈਠੇ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ।
ਇਹ ਨਜ਼ਾਰਾ ਇੰਨਾ ਹੈਰਾਨੀਜਨਕ ਸੀ ਕਿ ਜਿਸਨੇ ਵੀ ਇਸਨੂੰ ਦੇਖਿਆ ਉਹ ਕੁਝ ਸਮੇਂ ਲਈ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਇਹ ਸ਼ੇਰ ਪਲੀਤਾਨਾ ਦੇ ਸ਼ੇਤਰੰਜੀ ਖੇਤਰ ਦੇ ਹਨ। ਜਿੱਥੇ ਸ਼ੇਰ ਅਕਸਰ ਆਪਣੇ ਪਰਿਵਾਰ ਨਾਲ ਬਾਹਰ ਨਿਕਲਦੇ ਹਨ। ਇਹ ਸਾਰੇ ਇਕੱਠੇ ਰਹਿੰਦੇ ਹਨ। ਪਰ ਇੰਨੇ ਸਾਰੇ ਸ਼ੇਰ ਇਕੱਠੇ ਬਹੁਤ ਘੱਟ ਹੀ ਦੇਖਣ ਨੂੰ ਮਿਲਦੇ ਹਨ। ਉਦੋਂ ਤੋਂ, ਜੰਗਲਾਤ ਵਿਭਾਗ ਦੀ ਟੀਮ ਵੀ ਅਲਰਟ ‘ਤੇ ਹੈ।
ਗੁਜਰਾਤ ‘ਚ ਸ਼ੇਰਾਂ ਦੀ ਆਬਾਦੀ
ਦੱਸ ਦੇਈਏ ਕਿ ਮਈ ਵਿੱਚ ਗੁਜਰਾਤ ਵਿੱਚ ਸ਼ੇਰਾਂ ਦੀ 16ਵੀਂ ਗਣਨਾ ਕੀਤੀ ਗਈ। ਇਸ ਵਿੱਚ ਸ਼ੇਰਾਂ ਦੀ ਕੁੱਲ ਆਬਾਦੀ ਦਾ ਅੰਦਾਜ਼ਾ ਲਗਾਇਆ ਗਿਆ। ਰਿਪੋਰਟਾਂ ਮੁਤਾਬਕ, ਇੱਥੇ ਸ਼ੇਰਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਇਹ ਰਾਸ਼ਟਰੀ ਪਾਰਕ ਸਾਲ 1965 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਪਾਰਕ 1410 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ, ਜੋ ਕਿ ਗੁਜਰਾਤ ਦੇ ਜੂਨਾਗੜ੍ਹ, ਗਿਰ ਸੋਮਨਾਥ ਅਤੇ ਅਮਰੇਲੀ ਜ਼ਿਲ੍ਹਿਆਂ ਵਿੱਚ ਪੈਂਦਾ ਹੈ।
ਗੁਜਰਾਤ ਦੇ ਜੰਗਲਾਤ ਵਿਭਾਗ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੋਸ਼ਿਸ਼ਾਂ ਕਾਰਨ, ਸ਼ੇਰਾਂ ਦੀ ਗਿਣਤੀ ਵਧ ਰਹੀ ਹੈ। ਇਸ ਤੋਂ ਇਲਾਵਾ, ਇੱਥੇ ਚੰਗਾ ਜਲਵਾਯੂ ਅਤੇ ਕੁਦਰਤੀ ਪਾਣੀ ਦੇ ਸਰੋਤ ਵੀ ਸ਼ੇਰਾਂ ਦੇ ਵਾਧੇ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਇਹ ਸਾਰੇ ਕਾਰਕ ਮਿਲ ਕੇ ਜੰਗਲ ਦੇ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਨ। ਜਿਸ ਕਾਰਨ ਜੰਗਲੀ ਜੀਵਾਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।