Rajasthan students hire helicopter to reach exam centre; ਰਾਜਸਥਾਨ ਦੇ ਚਾਰ ਵਿਦਿਆਰਥੀਆਂ ਨੇ ਹੈਲੀਕਾਪਟਰ ਰਾਹੀਂ ਪ੍ਰੀਖਿਆ ਕੇਂਦਰ ਜਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਵਿਦਿਆਰਥੀ ਉਤਰਾਖੰਡ ਦੀ ਓਪਨ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਬੀ.ਐੱਡ ਕਰ ਰਹੇ ਹਨ। ਉਨ੍ਹਾਂ ਨੂੰ ਆਖਰੀ ਸਮੈਸਟਰ ਦੀ ਪ੍ਰੀਖਿਆ ਦੇਣ ਲਈ ਉਤਰਾਖੰਡ ਦੇ ਮੁਨਸਯਾਰੀ ਜਾਣਾ ਸੀ, ਪਰ ਜ਼ਮੀਨ ਖਿਸਕਣ ਅਤੇ ਭਾਰੀ ਬਾਰਿਸ਼ ਕਾਰਨ ਰਸਤਾ ਬੰਦ ਹੋ ਗਿਆ ਸੀ। ਇਸ ਤੋਂ ਬਾਅਦ, ਚਾਰ ਵਿਦਿਆਰਥੀਆਂ ਨੇ ਇੱਕ ਹੈਲੀਕਾਪਟਰ ਕਿਰਾਏ ‘ਤੇ ਲਿਆ ਅਤੇ ਸਮੇਂ ਸਿਰ ਪ੍ਰੀਖਿਆ ਕੇਂਦਰ ਪਹੁੰਚੇ।
ਦਰਅਸਲ, ਰਾਜਸਥਾਨ ਦੇ ਬਲੋਤਰਾ ਸ਼ਹਿਰ ਦੇ ਰਹਿਣ ਵਾਲੇ ਓਮਾਰਾਮ ਜਾਟ, ਮੰਗਰਾਮ ਜਾਟ, ਪ੍ਰਕਾਸ਼ ਗੋਦਾਰਾ ਜਾਟ ਅਤੇ ਨਰਪਤ ਕੁਮਾਰ ਅਤੇ ਉਤਰਾਖੰਡ ਓਪਨ ਯੂਨੀਵਰਸਿਟੀ ਦੇ ਵਿਦਿਆਰਥੀ, ਨੂੰ ਆਪਣੀ ਬੀ.ਐੱਡ ਪ੍ਰੀਖਿਆ ਦੇਣ ਲਈ ਮੁਨਸਯਾਰੀ ਦੇ ਆਰ.ਐਸ. ਟੋਲੀਆ ਪੀਜੀ ਕਾਲਜ ਪਹੁੰਚਣਾ ਪਿਆ।
ਓਮਾਰਾਮ ਜਾਟ ਨੇ ਕਿਹਾ, “ਜਦੋਂ ਅਸੀਂ 31 ਅਗਸਤ ਨੂੰ ਹਲਦਵਾਨੀ (ਉੱਤਰਾਖੰਡ) ਪਹੁੰਚੇ, ਤਾਂ ਸਾਨੂੰ ਪਤਾ ਲੱਗਾ ਕਿ ਮੁਨਸਯਾਰੀ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਹਨ। ਅਸੀਂ ਸੋਚਿਆ ਕਿ ਅਸੀਂ ਆਪਣੀ ਪ੍ਰੀਖਿਆ ਨਹੀਂ ਦੇ ਸਕਾਂਗੇ।”
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਹਲਦਵਾਨੀ ਅਤੇ ਮੁਨਸਯਾਰੀ ਵਿਚਕਾਰ ਹੈਲੀਕਾਪਟਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਹੈਰੀਟੇਜ ਐਵੀਏਸ਼ਨ ਬਾਰੇ ਪਤਾ ਲੱਗਾ। ਹਾਲਾਂਕਿ, ਖਰਾਬ ਮੌਸਮ ਕਾਰਨ ਸੇਵਾ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਗਈ ਸੀ।
ਓਮਾਰਾਮ ਨੇ ਕਿਹਾ ਕਿ ਅਸੀਂ ਹੈਰੀਟੇਜ ਏਵੀਏਸ਼ਨ ਦੇ ਸੀਈਓ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਹਲਦਵਾਨੀ ਤੋਂ ਮੁਨਸਿਆਰੀ ਲੈ ਜਾਣ ਦੀ ਬੇਨਤੀ ਕੀਤੀ। ਅਸੀਂ ਸੀਈਓ ਨੂੰ ਕਿਹਾ ਕਿ ਜੇਕਰ ਅਸੀਂ ਪ੍ਰੀਖਿਆ ਕੇਂਦਰ ਨਹੀਂ ਪਹੁੰਚੇ, ਤਾਂ ਸਾਡਾ ਇੱਕ ਸਾਲ ਬਰਬਾਦ ਹੋ ਜਾਵੇਗਾ।
ਇਸ ਤੋਂ ਬਾਅਦ, ਕੰਪਨੀ ਦੇ ਸੀਈਓ ਨੇ 2 ਪਾਇਲਟਾਂ ਦੇ ਨਾਲ ਇੱਕ ਹੈਲੀਕਾਪਟਰ ਭੇਜਿਆ, ਜੋ ਸਾਨੂੰ ਸੁਰੱਖਿਅਤ ਢੰਗ ਨਾਲ ਮੁਨਸਿਆਰੀ ਲੈ ਗਿਆ ਅਤੇ ਸਾਨੂੰ ਹਲਦਵਾਨੀ ਵਾਪਸ ਲੈ ਆਇਆ। ਹੈਲੀਕਾਪਟਰ ਦੀ ਇੱਕ-ਪਾਸੜ ਯਾਤਰਾ ਦਾ ਕਿਰਾਇਆ ਪ੍ਰਤੀ ਵਿਦਿਆਰਥੀ 5200 ਰੁਪਏ ਸੀ।