Tarn Taran in Fire in the house; ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਵਿੱਚ ਘਰ ਵਿੱਚ ਅਚਾਨਕ ਅੱਗ ਲੱਗ ਨਾਲ ਲੱਖਾ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਮੀਡੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਰਿਵਾਰ ਮੈਬਰਾਂ ਕਿਧਰੇ ਬਾਹਰ ਗਏ ਸਨ ਤਾਂ ਪਿੱਛੋ ਸਾਡੇ ਘਰ ਨੂੰ ਅਚਾਨਕ ਅੱਗ ਲੱਗ ਗਈ ,ਜਿਸ ਤੋਂ ਬਾਅਦ ਸਾਡੇ ਕਿਸੇ ਗੁਆਂਢੀ ਦੇ ਵੱਲੋਂ ਫੋਨ ਕਰ ਕੇ ਦੱਸਿਆ ਕਿ ਤੁਹਾਡੇ ਘਰ ਵਿੱਚ ਅੱਗ ਲੱਗ ਗਈ ਹੈ। ਉਹਨਾਂ ਦੱਸਿਆ ਕਿ ਸਾਡੇ ਘਰ ਵਿੱਚ ਅੱਗ ਲੱਗਣ ਨਾਲ ਤਕਰੀਬਨ 4,5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤਾਂ ਅਜੇ ਹੋਰ ਵੀ ਸਮਾਨ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਪਤਾ ਨਹੀਂ ਹੋਰ ਕਿੰਨਾ ਕੁ ਨੁਕਸਾਨ ਹੋਇਆ ਹੈ, ਪਰਿਵਾਰਕ ਮੈਂਬਰਾਂ ਨੇ ਪਿੰਡ ਭਰੋਵਾਲ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਦਦ ਨਾਲ ਸਾਡੇ ਘਰ ਦੇ ਬਾਕੀ ਸਮਾਨ ਦਾ ਬਚਾ ਹੋ ਗਿਆ ।

ਫਗਵਾੜਾ ਦੇ ਮਹੱਲਾ ਪਲਾਈ ਗੇਟ ‘ਚ ਘਰ ਅੰਦਰ ਹੋਈ ਗੋਲੀਬਾਰੀ, ਵਾਰਦਾਤ ਸੀਸੀਟੀਵੀ ‘ਚ ਕੈਦ
ਫਗਵਾੜਾ, 2 ਅਗਸਤ 2025 – ਫਗਵਾੜਾ ਦੇ ਮਹੱਲਾ ਪਲਾਈ ਗੇਟ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਣੀਮਤ ਰਹੀ ਕਿ ਇਸ ਵਾਰਦਾਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਦੇ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ ਕੁਲਜੀਤ ਬਸਰਾ...