Punjab Vigilance: ਰਮਨ ਅਰੋੜਾ ਦੀ ਅੱਜ ਫਿਰ ਤੋਂ ਕੋਰਟ ਵਿੱਚ ਪੇਸ਼ੀ ਹੋਈ। ਪੰਜਾਬ ਵਿਜੀਲੈਂਸ ਨੇ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਆਰੋਪ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
AAP MLA Raman Arora: ਜਲੰਧਰ ਸੈਂਟਰਲ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਦੀ ਅੱਜ ਫਿਰ ਤੋਂ ਕੋਰਟ ਵਿੱਚ ਪੇਸ਼ੀ ਹੋਈ। ਪੰਜਾਬ ਵਿਜੀਲੈਂਸ ਨੇ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਆਰੋਪ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਨਯੋਗ ਅਦਾਲਤ ਨੇ ਪਹਿਲਾਂ ਰਮਨ ਅਰੋੜਾ ਦਾ ਵਿਜੀਲੈਂਸ ਨੂੰ ਪੰਜ ਦਿਨ ਦਾ ਰਿਮਾਂਡ ਦਿੱਤਾ ਸੀ ਜਿਸ ਤੋਂ ਬਾਅਦ ਫਿਰ ਚਾਰ ਦਿਨ ਦਾ ਰਿਮਾਂਡ ਵਿਜਲੈਂਸ ਨੂੰ ਮਿਲਿਆ
ਹੁਣ ਇੱਕ ਵਾਰ ਫਿਰ ਤੋਂ ਚਾਰ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਵਿਜੀਲੈਂਸ ਨੇ ਰਮਨ ਅਰੋੜਾ ਨੂੰ ਕੋਰਟ ਵਿੱਚ ਪੇਸ਼ ਕੀਤਾ। ਕੋਰਟ ‘ਚ ਪੇਸ਼ੀ ਤੋਂ ਬਾਅਦ ਰਮਨ ਅਰੋੜਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਵਕੀਲ ਦਰਸ਼ਨ ਸਿੰਘ ਦਿਆਲ ਦਾ ਕਹਿਣਾ ਕਿ ਅੱਜ ਕੋਈ ਵੀ ਦਲੀਲ ਪੇਸ਼ ਨਹੀਂ ਕੀਤੀ ਗਈ ਕਿਉਂਕਿ ਵਿਜਲੈਂਸ ਵੱਲੋਂ ਜੁਡੀਸ਼ੀਅਲ ਕਸਟਡੀ ਦੀ ਹੀ ਮੰਗ ਕੀਤੀ ਗਈ ਸੀ। ਇਸ ਮਾਮਲੇ ‘ਚ ਹੁਣ 16 ਜੂਨ ਨੂੰ ਮੁੜ ਤੋਂ ਰਮਣ ਅਰੋੜਾ ਨੂੰ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।