Punjab News: ਪਰਿਵਾਰ ਨੇ ਜਦੋਂ ਦੁੱਧ ਗਰਮ ਕੀਤਾ ਤਾਂ ਇਹ ਪਲਾਸਟਿਕ ਵਰਗਾ ਹੋ ਗਿਆ। ਉਨ੍ਹਾਂ ਨੇ ਇਸਦੀ ਵੀਡੀਓ ਬਣਾਕੇ ਸੋਸ਼ਲ ਸਾਈਟ ‘ਤੇ ਅਪਲੋਡ ਕਰ ਦਿੱਤੀ।
Adulterated Milk Supply in Khanna: ਇਨ੍ਹਾਂ ਦਿਨੀਂ ਲੋਕਾਂ ਦੀ ਸਿਹਤ ਨਾਲ ਖੂਬ ਮਜ਼ਾਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਨਕਲੀ ਅਤੇ ਮਿਲਾਵਟੀ ਚੀਜ਼ਾਂ ਖਾਣ-ਪੀਣ ਲਈ ਵੇਚੀਆਂ ਜਾ ਰਹੀਆਂ ਹਨ। ਹੁਣ ਤਾਂ ਦੁੱਧ ‘ਚ ਵੀ ਲੋਕ ਮਿਲਾਵਟ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਤਾਜ਼ਾ ਮਾਮਲਾ ਲੁਧਿਆਣਾ ਦੇ ਖੰਨਾ ਦਾ ਹੈ।
ਜਿੱਥੇ ਇੱਕ ਪਰਿਵਾਰ ਨੇ ਜਦੋਂ ਦੁੱਧ ਗਰਮ ਕੀਤਾ ਤਾਂ ਇਹ ਪਲਾਸਟਿਕ ਵਰਗਾ ਹੋ ਗਿਆ। ਉਨ੍ਹਾਂ ਨੇ ਇਸਦੀ ਵੀਡੀਓ ਬਣਾਕੇ ਸੋਸ਼ਲ ਸਾਈਟ ‘ਤੇ ਅਪਲੋਡ ਕਰ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਸਿਹਤ ਵਿਭਾਗ ਦੀ ਟੀਮ ਖੰਨਾ ਵਿੱਚ ਉਸ ਪਰਿਵਾਰ ਦੇ ਘਰ ਪਹੁੰਚੀ ਅਤੇ ਉਨ੍ਹਾਂ ਦੁੱਧ ਦੇ ਸੈਂਪਲ ਲਏ। ਦੁੱਧ ਦਾ ਸੈਂਪਲ ਟੈਸਟਿੰਗ ਲਈ ਲੈਬਾਰਟਰੀ ਭੇਜਿਆ ਗਿਆ ਹੈ।
ਦੁੱਧ ਗਰਮ ਕਰਨ ਤੋਂ ਬਾਅਦ ਪਲਾਸਟਿਕ ਵਰਗਾ ਹੋਇਆ
ਅਰਸ਼ ਨਾਮ ਦੇ ਵਿਅਕਤੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਉਸਦਾ ਪਰਿਵਾਰ ਬਾਹਰ ਗਿਆ ਹੋਇਆ ਸੀ ਅਤੇ ਇੱਕ ਗੁਆਂਢੀ ਔਰਤ ਨੇ ਦੁੱਧ ਨੂੰ ਆਪਣੇ ਫਰਿੱਜ ਵਿੱਚ ਰੱਖਿਆ ਸੀ। ਜਦੋਂ ਦੁੱਧ ਗਰਮ ਕੀਤਾ ਗਿਆ ਤਾਂ ਇਹ ਪਲਾਸਟਿਕ ਵਰਗਾ ਹੋ ਗਿਆ। ਸਿਹਤ ਵਿਭਾਗ ਤੁਰੰਤ ਹਰਕਤ ਵਿੱਚ ਆਇਆ। ਵਿਭਾਗ ਨੇ ਦੁੱਧ ਵਿਕਰੇਤਾ ਤੋਂ ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜ ਦਿੱਤੇ।
ਜਾਂਚ ਮਗਰੋਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
ਡਾ. ਜਿਤੇਂਦਰ ਵਾਰਕ ਨੇ ਕਿਹਾ ਕਿ ਉਹ ਸ਼ਿਕਾਇਤ ਮਿਲਦੇ ਹੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਮਿਲਾਵਟ ਪਾਈ ਜਾਣ ‘ਤੇ ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਣ ਤੋਂ ਬਾਅਦ, ਇਲਾਕੇ ਦੇ ਲੋਕਾਂ ਵਿੱਚ ਆਪਣੇ ਘਰਾਂ ਵਿੱਚ ਆਉਣ ਵਾਲੇ ਦੁੱਧ ਦੀ ਜਾਂਚ ਕਰਵਾਉਣ ‘ਚ ਲੱਗ ਗਏ।