Ahmedabad Plane Crash: ਗੁਜਰਾਤ ਦੇ ਅਹਿਮਦਾਬਾਦ ‘ਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਜ਼ਮੀਨ ‘ਤੇ ਡਿੱਗਦੇ ਹੀ ਅੱਗ ਦਾ ਗੋਲਾ ਬਣ ਗਿਆ। ਇਸ ਹਾਦਸੇ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
Gujarat Air India Plane Crash Videos: ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ (12 ਜੂਨ) ਨੂੰ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋਇਆ। ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ ਕਈ ਵੀਡੀਓ ਸੋਸ਼ਲ ‘ਤੇ ਵਾਇਰਲ ਹੋ ਰਹੇ ਹਨ। ਜਹਾਜ਼ ਟੇਕਆਫ ਤੋਂ ਸਿਰਫ਼ ਪੰਜ ਮਿੰਟ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ, ਜਹਾਜ਼ ਨੇ ਦੁਪਹਿਰ 1.10 ਵਜੇ ਬੋਰਡਿੰਗ ਕਰਨ ਤੋਂ ਬਾਅਦ 1.17 ਵਜੇ ਉਡਾਣ ਭਰੀ।
ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ, ਪਹਿਲੇ ਕੁਝ ਮਿੰਟਾਂ ਲਈ ਉਡਾਣ ਆਮ ਸੀ। ਜਹਾਜ਼ ਦੇ ਕਰੈਸ਼ ਹੋਣ ਤੋਂ ਤੁਰੰਤ ਬਾਅਦ, ਮੌਕੇ ਤੋਂ ਅਸਮਾਨ ਵਿੱਚ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ। ਏਅਰ ਇੰਡੀਆ ਦੇ ਇਸ ਜਹਾਜ਼ ਦੇ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ, ਉਡਾਣ ਇਮਾਰਤਾਂ ‘ਤੇ ਉੱਡਦੀ ਦਿਖਾਈ ਦੇ ਰਹੀ ਹੈ। ਫਿਰ ਅਚਾਨਕ ਇਸ ਵਿੱਚ ਧਮਾਕਾ ਹੁੰਦਾ ਹੈ ਤੇ ਅੱਗ ਦਾ ਗੋਲਾ ਦਿਖਾਈ ਦਿੰਦਾ ਹੈ।
ਇਸ ਘਟਨਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ। ਅਤੇ ਇੱਕ ਐਂਬੂਲੈਂਸ ਘਟਨਾ ਸਥਾਨ ਦੇ ਨੇੜੇ ਖੜ੍ਹੀ ਦਿਖਾਈ ਦੇ ਰਹੀ ਹੈ। ਇਸ ਘਟਨਾ ਨਾਲ ਸਬੰਧਤ ਕੁਝ ਹੋਰ ਵੀਡੀਓ ਸਾਹਮਣੇ ਆਏ ਹਨ। ਇੱਕ ਵੀਡੀਓ ਵਿੱਚ, ਕੁਝ ਮੈਡੀਕਲ ਅਧਿਕਾਰੀ ਸਟਰੈਚਰ ਲੈ ਕੇ ਭੱਜਦੇ ਦਿਖਾਈ ਦੇ ਰਹੇ ਹਨ। ਇਹ ਕਿਸੇ ਹਸਪਤਾਲ ਦੀ ਵੀਡੀਓ ਹੈ। ਹਸਪਤਾਲ ਵਿੱਚ ਹਫੜਾ-ਦਫੜੀ ਹੈ।
ਦੱਸ ਦਈਏ ਕਿ ਜਹਾਜ਼ ਵਿੱਚ 242 ਲੋਕ ਸਵਾਰ ਸੀ। ਇਸ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸੀ। ਫਲਾਈਟ AI171 ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਲਈ ਰਵਾਨਾ ਹੋ ਰਹੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਰਾਹਤ ਅਤੇ ਬਚਾਅ ਕਾਰਜ ਜਾਰੀ
ਐਨਡੀਆਰਐਫ ਦੀਆਂ 90 ਮੈਂਬਰਾਂ ਦੀਆਂ ਤਿੰਨ ਟੀਮਾਂ ਗਾਂਧੀਨਗਰ ਤੋਂ ਜਹਾਜ਼ ਹਾਦਸੇ ਵਾਲੀ ਥਾਂ ‘ਤੇ ਭੇਜੀਆਂ ਗਈਆਂ ਹਨ। ਜਹਾਜ਼ ਹਾਦਸੇ ਤੋਂ ਬਾਅਦ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਅਹਿਮਦਾਬਾਦ ਘੋੜਾ ਕੈਂਪ ਦੇ ਨੇੜੇ ਹੋਇਆ, ਇਹ ਇਲਾਕਾ ਸਿਵਲ ਹਸਪਤਾਲ ਦੇ ਨੇੜੇ ਹੈ।