Punjab Floods: ਪਾਣੀ ਥੋੜਾ ਘੱਟ ਹੋਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਘਰ ‘ਚ ਜੋ-ਜੋ ਜੋੜ ਕੇ ਬਣਾਇਆ ਸੀ, ਪਾਈ-ਪਾਈ ਜੋੜੀ ਸੀ ਉਹ ਸਭ ਤਬਾਹ ਹੋ ਗਿਆ।
Ajnala’s Ramdas affected by Floods: ਪੰਜਾਬ ‘ਚ ਭਾਰੀ ਮੀਂਹ ਅਤੇ ਹੜ੍ਹਾਂ ਕਰਕੇ ਅੰਮ੍ਰਿਤਸਰ ਹਲਕੇ ਦੇ ਅਜਨਾਲਾ ਦੇ ਰਮਦਾਸ ਖੇਤਰ ਦੇ ਪਿੰਡ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਪਿੰਡ ਅਵਾਨ ਝੁੱਗੀਆਂ ਦੇ ਘਰ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਹਨ ਕਿ ਇੱਥੇ ਘਰਾਂ ਦੇ ਵਿੱਚ ਪਾਣੀ ਚਾਰ ਤੋਂ ਪੰਜ ਫੁੱਟ ਪਾਣੀ ਪਹੁੰਚ ਗਿਆ ਹੈ।
ਰਾਵੀ ਦਰਿਆ ਨੇੜੇ ਹੋਣ ਕਰਕੇ ਇਨ੍ਹਾਂ ਪਿੰਡਾਂ ਦਾ ਨੁਕਸਾਨ ਜ਼ਿਆਦਾ ਹੋਇਆ ਜਿੱਥੇ ਹੁਣ ਵੀ ਲਗਾਤਾਰ ਪਾਣੀ ਆ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਸਿੱਖ ਭਾਈਚਾਰਾ ਨਾ ਆਉਂਦਾ ਤਾਂ ਸਾਡੀ ਜਾਨ ਬਚਣੀ ਵੀ ਔਖੀ ਸੀ। ਪਾਣੀ ਥੋੜਾ ਘੱਟ ਹੋਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਘਰ ‘ਚ ਜੋ-ਜੋ ਜੋੜ ਕੇ ਬਣਾਇਆ ਸੀ, ਪਾਈ-ਪਾਈ ਜੋੜੀ ਸੀ ਉਹ ਸਭ ਤਬਾਹ ਹੋ ਗਿਆ।
ਇਸ ਇਲਾਕੇ ਦੇ ਵਧੇਰੇ ਪਸ਼ੂ ਵੀ ਬਿਮਾਰ ਹੋ ਗਏ ਹਨ। ਲੋਕਾਂ ਨੇ ਕਿਸੇ ਗੁਆਂਢੀ ਦੇ ਘਰ ਦੀ ਛੱਤ ‘ਤੇ ਆਪਣਾ ਸਮਾਨ ਰੱਖਿਆ ਹੈ। ਇਸ ਦੇ ਨਾਲ ਹੀ ਕਈ ਲੋਕ ਹਨ ਜੋ ਆਪਣੇ ਘਰਾਂ ਦੀ ਛੱਤਾਂ ‘ਤੇ ਬੈਠੇ ਆਪਣੇ ਘਰਾਂ ਦੀ ਰਾਖੀ ਕਰ ਰਹੇ ਹਨ। ਜਿਨ੍ਹਾਂ ‘ਚ ਵਧੇਰੇ ਬਜ਼ੁਰਗ-ਬਾਪੂ ਹਨ ਜਿਨ੍ਹਾਂ ਨੂੰ ਆਪਣੇ ਘਰਾਂ ਜਾਂ ਦੁਕਾਨਾਂ ‘ਚ ਚੋਰੀ ਹੋਣ ਦਾ ਵਧੇਰੇ ਖ਼ਤਰਾ ਹੈ।
ਲੋਕਾਂ ਦਾ ਸਰਕਾਰਾਂ ਖਿਲਾਫ਼ ਗੁੱਸਾ ਵੀ ਫੁੱਟ ਰਿਹਾ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਸਾਰੇ ਆਉਂਦੇ ਹਨ, ਪਰ ਸਾਡੇ ਕੋਲ ਕੋਈ ਸਰਕਾਰੀ ਮਦਦ ਜਾਂ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ।