Punjab News; ਪੰਜਾਬ ਭਰ ਵਿੱਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਿਸਾਨੀ ਲਈ ਕਾਫੀ ਲਾਹੇਬੰਦ ਸਾਬਤ ਹੋ ਰਹੀ ਹੈ, ਕਿਉਂਕਿ ਝੋਨੇ ਦੀ ਬਜਾਈ ਲਈ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ। ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ ਆਉਣ ਦੇ ਨਾਲ 3 ਜੂਨ ਲਗਾਤਾਰ ਰੁਕ ਰੁਕ ਕੇ ਬਾਰਿਸ਼ ਨਾਲ ਝੋਨੇ ਦੀ ਲਵਾਈ ਨੂੰ ਵੀ ਕਾਫੀ ਰਾਹਤ ਮਿਲੀ ‘ਤੇ ਧਰਤੀ ਹੇਠਲੇ ਪਾਣੀ ਦੀ ਵੀ ਕਾਫੀ ਬੱਚਤ ਹੋਈ ਹੈ ।
ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਨਾਲੋਂ 1 ਜੂਨ ਤੋਂ ਲੈ ਕੇ ਹੁਣ ਤੱਕ 124.5 ਐਮ.ਐਮ ਬਾਰਿਸ਼ ਪੈ ਚੁੱਕੀ ਹੈ ,ਜਦਕਿ ਪਿਛਲੇ ਸਾਲ 36 ਐਮ.ਐਮ ਸੀ ਤੇ ਸਾਢੇ ਤਿੰਨ ਗੁਣਾ ਬਾਰਿਸ਼ ਪਿਛਲੇ ਸਾਲ ਦੇ ਮੁਕਾਬਲੇ ਵੱਧ ਪਈ ਹੈ ਤੇ ਰੁਕ ਰੁਕ ਕੇ ਪੈ ਰਹੀ ਬਾਰਿਸ਼ ਝੋਨੇ ਦੀ ਫਸਲ ਲਈ ਜਰੂਰ ਲਾਹੇਵੰਦ ਸਾਬਤ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਜੂਨ ਦੇ ਮਹੀਨੇ ਵਿੱਚ ਹੀ ਝੋਨੇ ਦੀ ਫਸਲ ਲਈ ਜ਼ਿਆਦਾ ਪਾਣੀ ਵਰਤਿਆ ਜਾਂਦਾ ਸੀ, ਤੇ ਹੁਣ ਧਰਤੀ ਦੇ ਹੇਠਲੇ ਪਾਣੀ ਦੀ ਵੀ ਵਧੇਰੇ ਬੱਚਤ ਹੋਈ ਹੈ ।
ਫਤਿਹਗੜ੍ਹ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਜਿਲਾ ਫਤਿਹਗੜ੍ਹ ਸਾਹਿਬ ਵਿੱਚ ਕਰੀਬ 86 ਹਜਾਰ 107 ਹੈਕਟੇਅਰ ਰਕਬਾ ਝੋਨੇ ਦੇ ਹੇਠ ਹੈ ਤੇ ਹੁਣ ਤੱਕ 79 ਹਜ਼ਾਰ 720 ਹੈਕਟੇਅਰ ਲਗਭਗ (ਸਾਢੇ 92ਵੇ ਪ੍ਰਤੀਸ਼ਤ) ਝੋਨੇ ਦੀ ਫਸਲ ਦੀ ਟਰਾਂਸਪਲਾਂਟੇਸ਼ਨ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲਗਾਈ ਗਈ ਗੰਨੇ ਅਤੇ ਮੱਕੀ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਪਰੰਤੂ ਬਾਰਿਸ਼ਾਂ ਕਾਰਨ ਮੱਕੀ ਦੀ ਬਜਾਈ ਜਰੂਰ ਲੇਟ ਹੋ ਸਕਦੀ ਹੈ ।ਮੁੱਖ ਖੇਤੀਬਾੜੀ ਅਫਸਰ ਫਤਹਿਗੜ੍ਹ ਸਾਹਿਬ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋ ਕਰਨ ।