Nabha buffalo Theft; ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਦੇ ਹੇਠ ਜੂਝ ਰਿਹਾ ਹੈ ਅਤੇ ਦੂਜੇ ਪਾਸੇ ਚੋਰਾਂ ਵੱਲੋ ਬੇਖੋਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਲੁਬਾਣਾ ਤੋਂ ਜਿੱਥੇ 5 ਦੇ ਕਰੀਬ ਚੋਰਾਂ ਦੇ ਵੱਲੋਂ ਪਸ਼ੂਆਂ ਵਾਲੇ ਬਾੜੇ ਦੀ ਕੰਧ ਤੋੜ ਕੇ ਤਿੰਨ ਮੱਝਾਂ ਅਤੇ ਇੱਕ ਕੱਟੀ ਨੂੰ ਗੱਡੀ ਵਿੱਚ ਲੈ ਕੇ ਰਫੂ ਚੱਕਰ ਹੋ ਗਏ। ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਯੂਟੀਲਿਟੀ ਗੱਡੀ ਦਾ ਸਹਾਰਾ ਲਿਆ। ਚੋਰਾਂ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਤਸਵੀਰਾਂ ਵਿੱਚ ਚੋਰ ਬੇਖੌਫ ਹੋ ਕੇ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਸ ਮੌਕੇ ‘ਤੇ ਪੀੜਤ ਪਰਿਵਾਰ ਨੇ ਕਿਹਾ ਕਿ ਬੀਤੀ ਰਾਤ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ, ਤਾਂ ਚੋਰਾਂ ਦੇ ਵੱਲੋਂ ਪਸ਼ੂਆਂ ਦੇ ਬਾੜੇ ਵਾਲੀ ਕੰਧ ਤੋੜ ਕੇ ਤਿੰਨ ਮੱਝਾਂ ਅਤੇ ਇੱਕ ਕੱਟੀ ਨੂੰ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋ ਗਏ। ਸਾਨੂੰ ਤਾਂ ਇਸ ਚੋਰੀ ਦੀ ਵਾਰਦਾਤ ਦਾ ਸਵੇਰੇ ਪਤਾ ਲੱਗਿਆ ਜਦੋਂ ਅਸੀਂ ਧਾਰਾਂ ਚੋਂਣ ਦੇ ਲਈ ਉੱਠੇ ਸੀ। ਉਹਨਾਂ ਕਿਹਾ ਕਿ ਸਾਡਾ ਤਾਂ ਗੁਜ਼ਾਰਾ ਹੀ ਇਹਨਾਂ ਪਸ਼ੂਆਂ ਦੇ ਸਹਾਰੇ ਸੀ । ਇਸ ਚੋਰੀ ਦੇ ਨਾਲ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗ੍ਰਾਂਟ ਦਾ ਐਲਾਨ
Punjab Floods; ਪੰਜਾਬ ਵਿੱਚ ਆਏ ਹੜ੍ਹਾਂ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਿਆ ਪੀੜਤ ਲੋਕਾਂ ਦੀ ਮਦੱਦ ਵਾਸਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਗ੍ਰਾਂਟ ਵਿੱਚੋਂ 5 ਪਿੰਡਾਂ ਨੂੰ ਕਿਸ਼ਤੀਆਂ ਅਤੇ ਪੀਣ ਵਾਲੇ ਪਾਣੀ ਦੇ...