Tarn Taran by-election; ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤਰਨਤਾਰਨ ਵੱਲ ਕੇਂਦ੍ਰਿਤ ਹੋ ਗਈ ਹੈ। ਅੰਮ੍ਰਿਤ ਕੌਰ ਮਲੋਆ ਨੇ ਤਰਨਤਾਰਨ ਜ਼ਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਤਲਕਾਂਡ ਦੇ ਮੁਲਜ਼ਮ ਬੇਅੰਤ ਸਿੰਘ ਦੀ ਇਹ ਦੂਜੀ ਸੰਤਾਨ ਹੈ। ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਇਸ ਸਮੇਂ ਫਰੀਦਕੋਟ ਤੋਂ ਸਾਂਸਦ ਹਨ ਤੇ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਐਕਟਿਵ ਮੈਂਬਰ ਹਨ।
ਉੱਥੇ ਹੀ ਅੰਮ੍ਰਿਤ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਦੇ ਭਰਾ ਸਰਬਜੀਤ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਬਾਅਦ ‘ਚ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਪਾਰਟੀ ਦਾ ਸਮਰਥਨ ਕੀਤਾ ਸੀ। ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਵੀ ਪਹਿਲਾਂ ਚੋਣਾਂ ਲੜ ਚੁੱਕੀ ਹੈ ਤੇ ਜਿੱਤ ਹਾਸਲ ਕਰ ਚੁੱਕੀ ਹੈ।
ਅੰਮਿਤ ਕੌਰ ਦਾ ਕਹਿਣਾ ਹੈ ਕਿ ਉਹ ਭਰਾ ਸਰਬਜੀਤ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਦੂਰ ਹੋ ਕੇ ਚੋਣ ਲੜੇਗੀ। ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਸਾਰੀ ਪਾਰਟੀਆਂ ਨੂੰ ਸਮਰਥਨ ਲਈ ਮਨਾਵੇਗੀ।
1989 ‘ਚ ਮਾਤਾ ਬਿਮਲ ਕੌਰ ਨੇ ਜਿੱਤੀ ਸੀ ਚੋਣ
ਅੰਮ੍ਰਿਤ ਕੌਰ ਤੇ ਸਰਬਜੀਤ ਸਿੰਘ ਖਾਲਸਾ ਦੀ ਮਾਂ ਤੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਨੇ 1989 ‘ਚ ਲੋਕ ਸਭਾ ਚੋਣਾਂ ‘ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਰੋਪੜ ਨੂੰ ਚੋਣ ਲੜੀ ਸੀ। ਉੱਥੇ ਹੀ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਬਠਿੰਡਾ ਤੋਂ ਚੋਣ ਲੜੀ ਤੇ ਸਾਂਸਦ ਬਣੇ ਸਨ।
ਆਪ, ਅਕਾਲੀ ਦਲ ਤੇ ਭਾਜਪਾ ਕਰ ਚੁੱਕੇ ਉਮੀਦਵਾਰ ਘੋਸ਼ਿਤ
ਤਰਨਤਾਰਨ ਸੀਟ ਸਾਬਕਾ ਵਿਧਾਇਕ ਡਾ.ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਇਸ ਤੋਂ ਬਾਅਦ ਇਸ ਸੀਟ ‘ਤੇ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਤੇ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।