AAP MLA Harmeet Singh Pathan Majra; ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਮਾਮਲੇ ਦੇ ਵਿੱਚ ਸਿਵਲ ਲਾਈਨ ਪਟਿਆਲਾ ਵਿਖੇ ਇੱਕ ਨਵੀਂ FIR ਦਰਜ ਹੋਈ ਹੈ। ਜਿਸ ‘ਚ 174 ਨੰਬਰ ਐਫਆਈਆਰ ਦੇ ਵਿੱਚ ਬੀਐਨਐਸ ਦੀਆਂ 249, 253 , 25 ਅਤੇ 27 ਆਰਮਸ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਇਸ ਮਾਮਲੇ ਦੇ ਵਿੱਚ ਪੁਲਿਸ ਨੇ 15 ਵਿਅਕਤੀਆਂ ਨੂੰ ਬਾਈ ਨੇਮ ਨਾਮਜ਼ਦ ਕੀਤਾ ਗਿਆ ਹੈ, ਜਿਨਾਂ ਦਾ ਨਾਮ ਤਲਵਿੰਦਰ ਸਿੰਘ, ਹਰਜਿੰਦਰ ਸਿੰਘ, ਪਰਵਿੰਦਰ ਸਿੰਘ, ਸੱਜਣਦੀਪ ਸਿੰਘ ,ਅਮਨ ਢੋਟ ,ਜਿਸਮਾਨ ਸਿੱਧੂ ,ਅਮਰਦੀਪ ਸਿੰਘ, ਪਰਮਜੀਤ ਸਿੰਘ ਵਿਰਕ, ਮਾਲਕ ਸਿੰਘ ,ਗੁਰਪ੍ਰੀਤ ਸਿੰਘ ਗੁਰੀ ,ਜਸਮਾਨ ਸਿੱਧੂ ,ਗੌਰਵ ਕੁਮਾਰ ,ਹਰਦੇਵ ਸਿੰਘ, ਚਰਨਜੀਤ ਸਿੰਘ ਅਤੇ ਰਵਿੰਦਰ ਸਿੰਘ ਹਨ।
ਸਿਵਲ ਲਾਈਨ ਦੇ ਐਸਐਚ ਓ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਇਹ FIR ਦਰਜ ਕੀਤੀ ਗਈ ਹੈ। ਇਸ ਐਫਆਈਆਰ ਦੇ ਵਿੱਚ ਇਹ ਗੱਲ ਰੱਖੀ ਗਈ ਹੈ ਕਿ ਇਹਨਾਂ ਵਿਅਕਤੀਆਂ ਦੇ ਦੁਆਰਾ 173 ਨੰਬਰ ਐਫਆਈਆਰ ਦੇ ਵਿੱਚ ਨਾਮਜ਼ਦ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਜਾਣ-ਬੁੱਝ ਕੇ ਕਿਤੇ ਲੁਕਾ ਛੁਪਾ ਕੇ ਰੱਖਿਆ ਗਿਆ ਹੈ ਅਤੇ ਨਜਾਇਜ਼ ਅਸਲਾ ਵੀ ਇਹਨਾਂ ਦੇ ਕੋਲ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ।