Punjab holiday:ਅਪ੍ਰੈਲ ਮਹੀਨਾ ਵਿਦਿਆਰਥੀਆਂ ਦੇ ਲਈ ਮੌਜਾਂ ਭਰਿਆ ਰਿਹਾ ਹੈ, ਕਿਉਂਕਿ ਇਸ ਵਿਚ ਇਕ ਤੋਂ ਬਾਅਦ ਇਕ ਕਈ ਛੁੱਟੀਆਂ ਆਉਂਦੀਆਂ ਰਹੀਆਂ ਹਨ। ਇਸ ਮਹੀਨੇ ਪੰਜਾਬ ਵਿਚ ਕੁੱਲ 7 ਸਰਕਾਰੀ ਛੁੱਟੀਆਂ ਹਨ। ਹਾਲਾਂਕਿ ਇਸ ਵਿਚੋਂ ਕਈ ਛੁੱਟੀਆਂ ਐਤਵਾਰ ਨੂੰ ਵੀ ਆਈਆਂ। ਕਈ ਲੋਕਾਂ ਨੂੰ 18,19 ਅਤੇ 20 ਅਪ੍ਰੈਲ ਨੂੰ ਲੰਮੇ ਵੀਕੈਂਡ ਦਾ ਫ਼ਾਇਦਾ ਲੈਣ ਦਾ ਮੌਕਾ ਵੀ ਮਿਲਿਆ। ਇਸ ਮਗਰੋਂ ਇਸ ਮਹੀਨੇ ਇਕ ਹੋਰ ਛੁੱਟੀ ਵੀ ਆ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਮੰਗਲਵਾਰ 29 ਅਪ੍ਰੈਲ ਨੂੰ ਵੀ ਸੂਬੇ ਭਰ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੰਜਾਬ ਦੇ ਸਮੂਹ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਦਰਅਸਲ, 29 ਅਪ੍ਰੈਲ ਨੂੰ ਭਗਵਾਨ ਪਰਸ਼ੂ ਰਾਮ ਜਨਮ ਉਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।