Banner
Banner

Punjab ਸਿਰ ਕਰਜ਼ੇ ਦੀ ਪੰਡ ਭਾਰੀ , ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

21 ਸਾਲ ਲਈ ਚੁੱਕਿਆ ਗਿਆ ਐ ਕਰਜ਼ਾ, 2046 ਤੱਕ ਵਾਪਸ ਕਰੇਗੀ ਪੰਜਾਬ ਸਰਕਾਰ Punjab Government Debt: ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਘੱਟ ਹੋਣ ਦੀ ਥਾਂ ‘ਤੇ ਲਗਾਤਾਰ ਵਧ ਹੀ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ ਚੁੱਕ ਲਿਆ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਖ਼ਜਾਨੇ ‘ਚ […]
Khushi
By : Updated On: 09 Jun 2025 10:39:AM
Punjab ਸਿਰ ਕਰਜ਼ੇ ਦੀ ਪੰਡ ਭਾਰੀ , ਚੁੱਕਿਆ ਇੱਕ ਹਜ਼ਾਰ ਕਰੋੜ ਦਾ ਨਵਾਂ ਕਰਜ਼ਾ

21 ਸਾਲ ਲਈ ਚੁੱਕਿਆ ਗਿਆ ਐ ਕਰਜ਼ਾ, 2046 ਤੱਕ ਵਾਪਸ ਕਰੇਗੀ ਪੰਜਾਬ ਸਰਕਾਰ

Punjab Government Debt: ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਘੱਟ ਹੋਣ ਦੀ ਥਾਂ ‘ਤੇ ਲਗਾਤਾਰ ਵਧ ਹੀ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ ਚੁੱਕ ਲਿਆ ਹੈ। ਇਸ ਸਮੇਂ ਪੰਜਾਬ ਸਰਕਾਰ ਦੇ ਖ਼ਜਾਨੇ ‘ਚ ਇੰਨਾ ਜਿਆਦਾ ਪੈਸਾ ਨਹੀਂ ਹੈ ਕਿ ਉਹ ਆਪਣੇ ਵੱਲੋਂ ਕੀਤਾ ਗਏ ਵਾਅਦੇ ਜਾਂ ਫਿਰ ਵਿਕਾਸ ਕਾਰਜ ਆਪਣੀ ਆਮਦਨ ਦੇ ਰਾਹੀਂ ਖ਼ਰਚਾ ਕਰਦੇ ਹੋਏ। ਚਲਾ ਸਕੇ, ਜਿਸ ਕਾਰਨ ਹੀ ਸਰਕਾਰ ਵਲੋਂ ਇੱਕ ਵਾਰ ਫਿਰ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਇਹ ਇੱਕ ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ 21 ਸਾਲ ਲਈ ਲਿਆ ਗਿਆ ਹੈ ਤੇ ਇਸ ਕਰਜ਼ੇ ਨੂੰ 2046 ਤੱਕ ਵਾਪਸ ਕੀਤਾ ਜਾਏਗਾ, ਜੇਕਰ ਸਿੱਧਾ ਕਹੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਲਏ ਜਾ ਰਹੇ ਇਸ ਕਰਜ਼ੇ ਨੂੰ ਆਉਣ ਵਾਲੀਆਂ 4 ਸਰਕਾਰਾਂ ਨੂੰ ਇਹ ਕਰਜ਼ਾ ਆਪਣੇ ਕਾਰਜਕਾਲ ‘ਚ ਵਾਪਸ ਕਰਨਾ ਪਏਗਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਿਰ ‘ਤੇ ਪਹਿਲਾਂ ਤੋਂ ਹੀ 4 ਲੱਖ ਕਰੋੜ ਰੁਪਏ ਦੇ ਲਗਭਗ ਕਰਜ਼ਾ ਹੋ ਚੁੱਕਿਆ ਹੈ। ਆਮ ਆਦਮੀ ਪਾਰਟੀ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਵੀ ਕਿਹਾਗਿਆ ਸੀ ਕਿ ਉਨ੍ਹਾਂ ਵੱਲੋਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਵੱਡੇ ਪੱਧਰ ‘ਤੇ ਕਦਮ ਚੁੱਕੇ ਜਾਣਗੇ ਪਰ ਸਾਲ ਦਰ ਸਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਰਜ਼ਾ ਘੱਟ ਕਰਨ ਦੀ ਥਾਂ ‘ਤੇ ਹਰ ਸਾਲ ਪਿਛਲੀਆਂ ਸਰਕਾਰਾਂ ਵਾਂਗ ਹੀ ਕਰਜ਼ਾ ਚੁੱਕਿਆ ਜਾ ਰਿਹਾ ਹੈ।

ਮੌਜੂਦਾ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਸਟਾਕ ਬਾਂਡ ਨੂੰ ਓਪਨ ਮਾਰਕਿਟ ‘ਚ ਵੇਚਦੇ ਹੋਏ ਬਾਂਡ ਰਾਹੀਂ ਇੱਕ ਹਜ਼ਾਰ ਕਰੋੜ ਦਾ ਕਰਜ਼ ਲਿਆ ਜਾ ਰਿਹਾ ਹੈ ਤੇ ਇਸ ਵਾਰ ਪਹਿਲਾਂ ਤੋਂ ਹੀਵਿਆਜ਼ ਤੈਅ ਕਰਨ ਦੀ ਥਾਂ ‘ਤੇ ਓਪਨ ਮਾਰਕਿਟ ‘ਤੇ ਛੱਡਿਆ ਗਿਆ ਹੈ ਕਿ ਜਿਹੜਾ ਵੀ ਬੈਂਕ ਘੱਟ ਵਿਆਜ ‘ਤੇ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੋਏਗਾ, ਉਸ ਨਾਲ ਹੀ ਸਰਕਾਰ ਵੱਲੋਂ ਉਸ ਬੈਂਕ ਨੂੰ ਆਪਣੇ ਸਟਾਕ ਬਾਂਡ ਦੇ ਕੇ ਕਰਜ਼ਾ ਲਿਆ ਜਾਏਗਾ।

ਇਸ ਲਈ 28 ਮਈ ਆਖ਼ਰੀ ਤਾਰੀਖ ਤੈਅ ਕੀਤੀ ਗਈ ਸੀ ਤੇ ਹੁਣ ਸਰਕਾਰ ਵੱਲੋਂ ਇਸ ਵਿਆਜ ਦੇ ਨਵੇਂ ਫਾਰਮੂਲੇ ਨਾਲ 1 ਹਜ਼ਾਰ ਕਰੋੜ ਰੁਪਏ ਦਾ 28 ਮਈ ਨੂੰ ਕਰਜ਼ਾ ਲੈ ਲਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad