iPhone 17 Air, Apple: ਐਪਲ ਬਿਨਾਂ ਚਾਰਜਿੰਗ ਪੋਰਟ ਦੇ iPhone 17 Air ਨੂੰ ਲਾਂਚ ਕਰਨ ਵਾਲਾ ਸੀ ਪਰ ਯੂਰਪੀਅਨ ਯੂਨੀਅਨ ਦੇ ਨਿਯਮਾਂ ਕਾਰਨ ਉਸ ਨੂੰ ਆਪਣਾ ਪਲਾਨ ਬਦਲਣਾ ਪਿਆ।
iPhone without Charging Port: ਤਕਨੀਕੀ ਦਿੱਗਜ ਐਪਲ ਇਸ ਸਾਲ ਆਈਫੋਨ 17 ਸੀਰੀਜ਼ ਲਾਂਚ ਕਰੇਗੀ। ਇਸ ‘ਚ ਪਲੱਸ ਮਾਡਲ ਦੀ ਜਗ੍ਹਾ iPhone 17 ਏਅਰ ਮਾਡਲ ਲਾਂਚ ਕੀਤਾ ਜਾਵੇਗਾ। ਐਪਲ ਨੇ ਇਸ ਮਾਡਲ ਨੂੰ ਬਿਨਾਂ ਚਾਰਜਿੰਗ ਪੋਰਟ ਦੇ ਬਣਾਉਣ ਦੀ ਪਲਾਨਿੰਗ ਕਰ ਰਹੀ ਸੀ, ਪਰ ਆਖਰੀ ਸਮੇਂ ‘ਤੇ ਇਸ ਨੂੰ ਬਦਲਣਾ ਪਿਆ। ਹਾਲਾਂਕਿ ਕੰਪਨੀ ਨੇ ਬਿਨਾਂ ਚਾਰਜਿੰਗ ਪੋਰਟ ਦੇ ਆਈਫੋਨ ਬਣਾਉਣ ਦੀ ਆਪਣੀ ਯੋਜਨਾ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਹੈ। ਭਵਿੱਖ ਵਿੱਚ, ਅਸੀਂ ਬਿਨਾਂ ਚਾਰਜਿੰਗ ਪੋਰਟ ਦੇ ਫੋਨ ਦੇਖ ਸਕਦੇ ਹਾਂ, ਜੋ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਆਉਣਗੇ।
ਇਸ ਲਈ ਆਈਫੋਨ 17 ਏਅਰ ਨੂੰ ਲੈ ਕੇ ਬਦਲਿਆ ਪਲਾਨ
ਰਿਪੋਰਟਾਂ ਮੁਤਾਬਕ, ਐਪਲ ਨੇ ਆਈਫੋਨ 17 ਏਅਰ ਨੂੰ ਬਿਨਾਂ USB-C ਪੋਰਟ ਦੇ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਯੂਰਪੀਅਨ ਯੂਨੀਅਨ ਵਿੱਚ ਲਾਜ਼ਮੀ USB-C ਚਾਰਜਿੰਗ ਪੋਰਟ ਦੇ ਮੱਦੇਨਜ਼ਰ ਇਸ ਫੈਸਲੇ ਨੂੰ ਬਦਲਣਾ ਪਿਆ। ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਦੇ ਨਿਯਮਾਂ ਦੇ ਮੁਤਾਬਕ, ਯੂਰਪੀਅਨ ਦੇਸ਼ਾਂ ਵਿੱਚ ਵਿਕਣ ਵਾਲੇ ਡਿਵਾਈਸਾਂ ਵਿੱਚ ਇੱਕ USB-C ਪੋਰਟ ਹੋਣਾ ਜ਼ਰੂਰੀ ਹੈ। ਹਾਲਾਂਕਿ, ਭਵਿੱਖ ਵਿੱਚ ਐਪਲ ਬਿਨਾਂ ਚਾਰਜਿੰਗ ਪੋਰਟ ਦੇ ਆਈਫੋਨ ਲਾਂਚ ਕਰ ਸਕਦਾ ਹੈ।
ਪਤਲੇ ਆਈਫੋਨ ਬਣਾ ਰਹੀ ਕੰਪਨੀ
ਆਈਫੋਨ 17 ਏਅਰ ਦੀ ਮੋਟਾਈ ਸਿਰਫ 5.5mm ਹੋਵੇਗੀ ਅਤੇ ਇਹ ਕੰਪਨੀ ਦੇ ਸਭ ਤੋਂ ਪਤਲੇ ਆਈਫੋਨ ਮਾਡਲਾਂ ਵਿੱਚੋਂ ਇੱਕ ਹੋਵੇਗਾ। ਇਸ ਡਿਜ਼ਾਈਨ ਲਈ ਕੰਪਨੀ ਇਸ ਤੋਂ ਦੂਜੇ ਸਪੀਕਰ ਅਤੇ ਰਿਅਰ ਕੈਮਰਾ ਨੂੰ ਹਟਾ ਸਕਦੀ ਹੈ। ਇਸ ਨੂੰ 48MP ਦੇ ਸਿੰਗਲ ਰੀਅਰ ਕੈਮਰੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੀਚਰਸ ‘ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ‘ਚ 6.6 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਪ੍ਰੋਮੋਸ਼ਨ ਫੀਚਰ ਨਾਲ ਆਵੇਗੀ।
ਪਤਲੇ ਫੋਨਾਂ ‘ਚ ਅਕਸਰ ਬੈਟਰੀ ਛੋਟੀ ਰੱਖੀ ਜਾਂਦੀ ਹੈ ਪਰ ਐਪਲ ਨੇ ਅਜਿਹਾ ਕਰਨ ਦਾ ਤਰੀਕਾ ਲੱਭ ਲਿਆ ਹੈ। ਕੰਪਨੀ ਨੇ ਮਜ਼ਬੂਤ ਬੈਟਰੀ ਲਾਈਫ ਪ੍ਰਦਾਨ ਕਰਨ ਲਈ ਡਿਸਪਲੇ, ਪ੍ਰੋਸੈਸਰ ਅਤੇ ਸਾਫਟਵੇਅਰ ਨੂੰ ਮੁੜ ਡਿਜ਼ਾਈਨ ਕੀਤਾ ਹੈ। ਕੰਪਨੀ ਦਾ ਪਹਿਲਾ ਇਨਹਾਊਸ 5G ਮੋਡਮ C1 ਇਸ ‘ਚ ਪਾਇਆ ਜਾ ਸਕਦਾ ਹੈ। ਇਸਦੀ ਕੀਮਤ ਲਾਈਨਅੱਪ ਵਿੱਚ ਪਲੱਸ ਮਾਡਲ ਦੇ ਬਰਾਬਰ ਰਹਿ ਸਕਦੀ ਹੈ।