Amritsar ;- ਅੰਮ੍ਰਿਤਸਰ ਏਅਰਪੋਰਟ ਤੇ 8 ਕਰੋੜ ਦੇ ਨਸ਼ੀਲੇ ਪਧਾਰਥ ਸਹਿਤ ਇਕ ਯਾਤਰੀ ਨੂੰ ਗਿਰਫ੍ਤਾਰ ਕੀਤਾ ਗਿਆ। ਕਸਟਮ ਅਧਿਕਾਰੀ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਨਦੀਪ ਨਾਮ ਦਾ ਯਾਤਰੀ 26 ਫਰਵਰੀ ਨੂੰ ਮਲੇਸ਼ੀਆ ਤੋਂ ਉਡਾਨ ਰਾਹੀ ਆਇਆ ਤੇ ਦੁਰਾਣ ਉਸ ਕੋਲੋਂ 8.17 ਕਿਲੋਗ੍ਰਾਮ ਨਸ਼ੀਲੇ ਪਧਾਰਥ ਮਿਲੇ ,ਤੇ ਜਾਚ ਅਨੁਸਾਰ ਇਹ ਗਾਜਾ ਲੱਗ ਰਿਹਾ ਹੈ।
ਮੁਲਜ਼ਮ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਕਸਟਮ ਅਧਿਕਾਰੀਆਂ ਨੇ ਦਸਿਆ ਕਿ ਇਸਤੋਂ ਪਹਿਲਾ ਵੀ ਇਕ ਇਹੋ ਜਹੀ ਘਟਨਾ ਵਾਪਰੀ ਸੀ , ਜਿਸ ਵਿਚ ਸਿੰਗਾਪੁਰ ਤੋਂ ਆਉਣ ਵਾਲੇ ਇਕ ਯਾਤਰੀ ਕੋਲ 400 ਗ੍ਰਾਮ ਸੋਨਾ ਪ੍ਰਾਪਤ ਕੀਤਾ ਗਿਆ ਸੀ ।