Punjab Breaking News: ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦੀ ਖ਼ਬਰ ਨੇ ਪੰਜਾਬ ‘ਚ ਡਰ ਦੇ ਮਾਹੌਲ ‘ਚ ਵਾਧਾ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਐਮਪੀ ਰੰਧਾਵਾ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ।
Threat to Sukhjinder Randhawa’s Son: ਪੰਜਾਬ ‘ਚ ਇਨ੍ਹਾਂ ਦਿਨੀਂ ਧਮਕੀਆਂ ਅਤੇ ਗੈਂਗਵਾਰ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਪਰ ਹੁਣ ਜੋ ਖ਼ਬਰ ਆਈ ਹੈ ਉਸ ਨੇ ਵਖਰੀ ਹੀ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਧਮਕੀ ਕਿਸੇ ਵਪਾਰੀ ਜਾਂ ਕਿਸੇ ਸਿੰਗਰ ਨੂੰ ਨਹੀਂ ਸਗੋਂ ਪੰਜਾਬ ਕਾਂਗਰਸ ਦੇ ਵੱਡੇ ਸੀਨੀਅਰ ਨੇਤਾ, ਕਾਂਗਰਸ ਦੇ ਸੀਐਮ ਚਿਹਰਾ ਅਤੇ ਸਾਬਕਾ ਜੇਲ੍ਹ ਮੰਤਰੀ ਦੇ ਬੇਟੇ ਨੂੰ ਦਿੱਤੀ ਹੈ।
ਪੰਜਾਬ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਗੈਂਗਸਟਰ ਉਨ੍ਹਾਂ ਨੂੰ ਡਰਾ ਨਹੀਂ ਸਕਦਾ।
ਇੱਥੇ ਵੇਖੋ ਐਮਪੀ ਸੁਖਜਿੰਦਰ ਰੰਧਾਵਾ ਦੀ ਸੋਸ਼ਲ ਮੀਡੀਆ ਪੋਸਟ
ਆਪਣੀ ਪੋਸਟ ਵਿੱਚ, ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੇਰਾ ਇੱਕ ਸਾਥੀ ਮੇਰੇ ਬੇਟੇ ਨੂੰ ਮਿਲਣ ਆਇਆ, ਜਿਸ ਤੋਂ ਬਾਅਦ ਇੱਕ ਘੰਟੇ ਅੰਦਰ ਉਸ ‘ਤੇ ਫਾਇਰਿੰਗ ਹੋਈ। ਆਪਣੀ ਪੋਸਟ ‘ਚ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਉਹ ਸੰਸਦ ਸੈਸ਼ਨ ਵਿੱਚ ਹਿੱਸਾ ਲੈਣ ਲਈ ਇਨ੍ਹੀਂ ਦਿਨੀਂ ਦਿੱਲੀ ਵਿੱਚ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ, ‘ਕੋਈ ਵੀ ਗੈਂਗਸਟਰ ਉਨ੍ਹਾਂ ਨੂੰ ਡਰਾ ਨਹੀਂ ਸਕਦਾ।’
ਪੰਜਾਬ ‘ਚ ਸਭ ਤੋਂ ਵੱਧ ਐਕਟਿਵ ਜੱਗੂ ਭਗਵਾਨਪੁਰੀਆ ਗੈਂਗ
ਜੱਗੂ ਭਗਵਾਨਪੁਰੀਆ ਗੈਂਗ ਪੰਜਾਬ ਵਿੱਚ ਸਭ ਤੋਂ ਵੱਧ ਐਕਟਿਵ ਗੈਂਗ ਹੈ। ਭਗਵਾਨਪੁਰੀਆ ਦੀ ਮਾਂ ਪਿਛਲੇ ਮਹੀਨੇ ਜੂਨ ਵਿੱਚ ਪੰਜਾਬ ਦੇ ਬਟਾਲਾ ਵਿੱਚ ਇੱਕ ਗੈਂਗ ਵਾਰ ਵਿੱਚ ਮਾਰੀ ਗਈ ਸੀ। ਬਾਈਕ ‘ਤੇ ਸਵਾਰ ਦੋ ਬਦਮਾਸ਼ਾਂ ਨੇ ਜੱਗੂ ਦੀ ਮਾਂ ਹਰਜੀਤ ਕੌਰ ਅਤੇ ਬਾਡੀਗਾਰਡ ਕਰਨਵੀਰ ਸਿੰਘ ‘ਤੇ ਗੋਲੀਆਂ ਚਲਾਈਆਂ, ਜਿਸ ‘ਚ ਦੋਵਾਂ ਦੀ ਮੌਤ ਹੋ ਗਈ।
ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਭਗਵਾਨਪੁਰੀਆ
ਕਿਹਾ ਜਾਂਦਾ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ। ਇਸ ਗੈਂਗ ਦਾ ਮੁੱਖ ਪੇਸ਼ਾ ਅਗਵਾ, ਜਬਰੀ ਵਸੂਲੀ, ਡਕੈਤੀ ਹੈ। ਗੈਂਗ ਦਾ ਮੁਖੀ ਜੱਗੂ ਭਗਵਾਨਪੁਰੀਆ ਹੈ। ਉਸਦੇ ਗੈਂਗ ਵਿੱਚ 50 ਤੋਂ ਵੱਧ ਅਪਰਾਧੀ ਸ਼ਾਮਲ ਹਨ। ਭਗਵਾਨਪੁਰੀਆ ਨੂੰ ਇਸ ਸਾਲ ਮਾਰਚ ਵਿੱਚ ਬਠਿੰਡਾ ਕੇਂਦਰੀ ਜੇਲ੍ਹ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕੀਤਾ ਸੀ। ਜੱਗੂ ਵਿਰੁੱਧ 128 ਅਪਰਾਧਿਕ ਮਾਮਲੇ ਦਰਜ ਹਨ। ਉਹ ਮੂਸੇਵਾਲਾ ਕਤਲ ਕੇਸ ਵਿੱਚ ਵੀ ਸ਼ੱਕੀ ਹੈ।