Balkaur Sidhu talk about constable Amandeep Kaur: ਬਲਕੌਰ ਸਿੰਘ ਸਿੱਧੂ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬਾਰੇ ਵੀ ਗੱਲ ਦੱਸੀ ਕਿ ਅਮਨਦੀਪ ਕੌਰ ਮੇਰੇ ਘਰ ਸੁਰੱਖਿਆ ‘ਚ ਤਨਾਤ ਰਹੀ।
Balkaur Sidhu Exclusive Interview: ਹਾਲ ਹੀ ‘ਚ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਿੰਨ ਸਾਲ ਹੋਏ ਅਤੇ ਪਿੰਡ ਮੂਸਾ ‘ਚ ਉਸ ਦੀ ਤੀਜੀ ਬਰਸੀ ਕੀਤੀ ਗਈ। ਇਸ ਤੋਂ ਬਾਅਦ ਪਹਿਲੀ ਵਾਰ ਬਲਕੌਰ ਸਿੰਘ ਨੇ ਡੇਲੀ ਪੋਸਟ ਟੀਵੀ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਆਪਣੇ ਪੁੱਤਰ ਦੇ ਕਤਲ ਬਾਰੇੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਕਾਰਨ ਸਿੱਧੂ ਮੂਸੇਵਾਲੇ ਦੀ ਮੌਤ ਹੋਈ। ਨਾਲ ਹੀ ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ‘ਚ ਹੁਣ ਤੱਕ ਇਨਸਾਫ਼ ਨਾ ਮਿਲਣ ‘ਤੇ ਰੋਸ ਪ੍ਰਗਟ ਕੀਤਾ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਹੀ ਉਨ੍ਹਾਂ ਦੇ ਬੇਟੇ ਸੁਭਦੀਪ ਸਿੰਘ ਸਿੱਧੂ ਦਾ ਕਤਲ ਹੋਇਆ। ਪੰਜਾਬ ਸਰਕਾਰ ਨੇ ਸ਼ੁਭਦੀਪ ਦੀ ਸੁਰੱਖਿਆ ਵਾਪਸ ਲੈ ਕੇ ਆਫ਼ੀਸ਼ਿਅਲ ਅਨਾਉਂਸਮੈਂਟ ਕੀਤੀ। ਜਿਸ ਕਾਰਨ ਗੋਲਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਨੇ ਉਸਦਾ ਫਾਇਦਾ ਚੁੱਕਿਆ ਅਤੇ ਸਿੱਧੂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ।
ਸਿੱਧੂ ਮੂਸੇ ਵਲੇ ਦੀ ਬਰਸੀ ਦੇ ਤਿੰਨ ਦਿਨ ਬਾਅਦ ਬੋਲੇ ਬਲਕੌਰ ਸਿੱਧੂ
ਉਨ੍ਹਾਂ ਕਿਹਾ ਕਿ ਇਨਸਾਫ ਦੀ ਲੜਾਈ ਲੜ ਰਹੇ ਅੱਜ ਤਿੰਨ ਸਾਲ ਬੀਤ ਚੁੱਕੇ ਹਨ ਜਦੋਂ ਮਈ ਦਾ ਮਹੀਨਾ ਆਉਂਦਾ ਹੈ ਤਾਂ ਪੂਰਾ ਮਈ ਦਾ ਮਹੀਨਾ ਉਨ੍ਹਾਂ ਲਈ ਸੋਗ ਦਾ ਬੀਤਦਾ ਹੈ। ਹਾਲੇ ਤੱਕ ਸੱਤ ਆਰੋਪੀਆਂ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ।
ਹੁਣ ਖੁਦ ਰਾਜਨੀਤਿਕ ਚੋਣ ਮੈਦਾਨ ‘ਚ ਉਤਰਾਂਗਾ
ਨਾਲ ਹੀ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਮਹਿਜ 25 ਫੁੱਟ ਦੀ ਦੂਰੀ ‘ਤੇ, ਪਰ ਮੁੱਖ ਮੰਤਰੀ ਭਗਵੰਤ ਮਾਨ ਗੱਲ ਕਰਨ ਦੀ ਥਾਂ ਜਹਾਜ ਚੜ੍ਹ ਕੇ ਰਵਾਨਾ ਹੋ ਗਏ।
ਇਨਸਾਫ ਦੀ ਕੋਈ ਉਮੀਦ ਨਾ ਕਰਦੇ ਹੋਏ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਲੱਗਦਾ ਹੈ ਕਿ ਆਪਣੇ ਇਨਸਾਫ ਦੀ ਲੜਾਈ ਲੜਨ ਦੇ ਲਈ ਖੁਦ ਰਾਜਨੀਤਿਕ ਮੈਦਾਨ ਦੇ ‘ਚ ਉਤਰਨਾ ਪਵੇਗਾ ਕਿਉਂਕਿ ਮਰਦਾ ਬੰਦਾ ਕੀ ਨਹੀਂ ਕਰਦਾ।

ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬਾਰੇ ਬਲਕੌਰ ਸਿੰਘ ਸਿੱਧੂ ਦਾ ਵੱਡਾ ਬਿਆਨ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੀਲਾ ਪੰਜਾ ਗਰੀਬ ਲੋਕਾਂ ਦੇ ਘਰ ਢਾਉਣ ਦੇ ਲਈ ਹੀ ਚਲਦਾ ਹੈ। ਜਦੋਂ ਕਿ ਵੱਡੇ ਮਗਰਮੱਛ ਫੜਨ ਦੇ ਵਿੱਚ ਸਰਕਾਰ ਹਾਲੇ ਤੱਕ ਨਾ ਕਾਮਯਾਬ ਰਹੀ।
ਬਲਕੌਰ ਸਿੰਘ ਸਿੱਧੂ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਬਾਰੇ ਵੀ ਗੱਲ ਦੱਸੀ ਕਿ ਅਮਨਦੀਪ ਕੌਰ ਮੇਰੇ ਘਰ ਸੁਰੱਖਿਆ ‘ਚ ਤਨਾਤ ਰਹੀ। ਪਰ ਅਮਨਦੀਪ ਕੌਰ ਨੇ ਕਿਸੇ ਤਰ੍ਹਾਂ ਨਾਲ ਕੋਈ ਅਣਗਹਿਲੀ ਨਹੀਂ ਕੀਤੀ। ਜਿਸ ਕਾਰਨ ਉਸ ਦਾ ਤਬਾਦਲਾ ਹੋਇਆ ਹੋ ਸਕਦਾ ਹੈ। ਅਮਨਦੀਪ ਕੌਰ ਕੋਲੋਂ ਚਿੱਟਾ ਬਰਾਮਦ ਹੋਣਾ ਹਾਲੇ ਸਾਬਤ ਹੋਣਾ ਬਾਕੀ ਹੈ ਪਰ ਲੋਕਾਂ ਨੇ ਉਸ ਦੇ ਕਈ ਨਾਂਅ ਰੱਖ ਦਿੱਤੇ ਜੋ ਨਹੀਂ ਹੋਣਾ ਚਾਹੀਦਾ।
ਨਰਿੰਦਰਦੀਪ ਸਿੰਘ ਦੇ ਨਾਲ ਅਣਮਨੁੱਖੀ ਤਸ਼ਦਤ -ਬਲਕੌਰ ਸਿੰਘ
ਦੱਸ ਦਈਏ ਕਿ ਬੀਤੇ ਦਿਨ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਨਰਿੰਦਰਦੀਪ ਸਿੰਘ ਦੀ ਪੁਲਿਸ ਦੀ ਕਸਟਡੀ ‘ਚ ਮੌਤ ਹੋਈ ਸੀ। ਜਿਸ ਤੋਂ ਬਾਅਦ ਬਲਕੌਰ ਸਿੰਘ, ਨਰਿੰਦਰਦੀਪ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਬਠਿੰਡਾ ਪਹੁੰਚੇ। ਇਸ ਦੌਰਾਨ ਡੇਲੀ ਪੋਸਟ ਨਾਲ ਗੱਲ ਕਰਦਿਆਂਂ ਉਨ੍ਹਾਂ ਨੇ ਨਰਿੰਦਰਦੀਪ ਸਿੰਘ ਦੀ ਮੌਤ ਨੂੰ ਅਣਮਨੁੱਖੀ ਤਸਦਤ ਦੱਸਦਿਆਂ ਕਿਹਾ ਜਿਸ ਤਨ ਲਾਗੇ ਸੋ ਤਨ ਜਾਣੇ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਹ ਹਾਲਾਤ ਨੇ ਕਿ ਇੱਥੇ ਪਾਰਕਿੰਗ ਲਈ ਬੰਦੇ ਦਾ ਕਤਲ ਕਰ ਦਿੰਦੇ ਹਨ।