Punjab News: ਬਰਨਾਲਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 24 ਸਾਲਾਂ ਤੇਜਿੰਦਰ ਸਿੰਘ ਉਰਫ ਵਿੱਕੀ ਪਿੰਡ ਅਸਪਾਲ ਕਲਾਂ ਵਜੋਂ ਹੋਈ।
ਮ੍ਰਿਤਕ ਵਿੱਕੀ ਦੀ ਲਾਸ਼ ਸ਼ਨੀਵਾਰ ਸਵੇਰੇ ਕਾਰ ਵਿੱਚੋਂ ਮਿਲੀ ਹੈ, ਪਿਛਲੇ ਦਿਨੀ ਇੱਕ ਸਵਾਰੀ ਨੂੰ ਲੈਕੇ ਬਰਨਾਲਾ ਆਇਆ ਸੀ। ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇਜਿੰਦਰ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਵਿੱਚ ਖੇਤੀ ਦੇ ਨਾਲ ਪ੍ਰਾਈਵੇਟ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਮ੍ਰਿਤਕ ਲੋਨ ਤੇ ਲੈ ਕੇ ਪ੍ਰਾਈਵੇਟ ਗੱਡੀ ਤੇ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਪਰਿਵਾਰਿਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

Land Pooling Policy ਖਿਲਾਫ ਸੰਗਰੂਰ ਦੇ ਇਸ ਪਿੰਡ ਦਾ ਵੱਡਾ ਵਿਰੋਧ, ਪੰਚਾਇਤ ਵੱਲੋਂ AAP ਦਾ ਪੂਰੀ ਤਰ੍ਹਾਂ ਕੀਤਾ ਬਾਈਕਾਟ
Sangrur News: ਲੈਂਡ ਪੁਲਿੰਗ ਸਕੀਮ ਖਿਲਾਫ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਇਸ ਲੜੀ ਤਹਿਤ ਲੈਂਡ ਪੁਲਿੰਗ ਸਕੀਮ ਵਿਰੁੱਧ ਸੰਗਰੂਰ ’ਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਪਿੰਡ ਸੋਹੀਆਂ ਕਲਾਂ ਦੀ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ। ਮਿਲੀ ਜਾਣਕਾਰੀ...