India A vs Australia A: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਤੰਬਰ-ਦਸੰਬਰ 2025 ‘ਚ ਆਸਟ੍ਰੇਲੀਆ ਮਹਿਲਾ ਟੀਮ, ਆਸਟ੍ਰੇਲੀਆ ਪੁਰਸ਼ A ਟੀਮ ਤੇ ਦੱਖਣੀ ਅਫਰੀਕਾ ਪੁਰਸ਼ A ਟੀਮ ਦੇ ਭਾਰਤ ਦੌਰੇ ਦਾ ਸ਼ੈਡਿਊਲ ਐਲਾਨ ਦਿੱਤਾ ਹੈ।
BCCI announced Schedule of Tour of Australia: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਤੰਬਰ-ਦਸੰਬਰ 2025 ਵਿੱਚ ਆਸਟ੍ਰੇਲੀਆ ਮਹਿਲਾ ਟੀਮ, ਆਸਟ੍ਰੇਲੀਆ ਪੁਰਸ਼ A ਟੀਮ ਅਤੇ ਦੱਖਣੀ ਅਫਰੀਕਾ ਪੁਰਸ਼ A ਟੀਮ ਦੇ ਭਾਰਤ ਦੌਰੇ ਦਾ ਸ਼ੈਡਿਊਲ ਐਲਾਨ ਕੀਤਾ ਹੈ, ਜਿਸ ਵਿੱਚ ਵੱਖ-ਵੱਖ ਫਾਰਮੈਟਾਂ ਵਿੱਚ ਕੁੱਲ 13 ਮੈਚ ਖੇਡੇ ਜਾਣਗੇ। ਸਭ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਅਤੇ ਆਸਟ੍ਰੇਲੀਆ ਮਹਿਲਾ ਟੀਮ ਵਿਚਕਾਰ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ ਜੋ ਕਿ 14 ਸਤੰਬਰ ਤੋਂ ਸ਼ੁਰੂ ਹੋਵੇਗਾ।
ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦਾ ਭਾਰਤ ਦੌਰਾ – 3 ਵਨਡੇ
ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤ ਆਵੇਗੀ, ਜੋ ਕਿ 2025 ਵਿੱਚ ਹੋਣ ਵਾਲੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਤਿਆਰੀ ਲਈ ਮਹੱਤਵਪੂਰਨ ਹੋਵੇਗੀ। ਇਹ ਸੀਰੀਜ਼ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੀ ਜਾਵੇਗੀ। ਇਹ ਮੈਦਾਨ, ਜਿਸਨੂੰ ਚੇਪੌਕ ਵੀ ਕਿਹਾ ਜਾਂਦਾ ਹੈ, ਆਪਣੀ ਸ਼ਾਨਦਾਰ ਪਿੱਚ ਲਈ ਮਸ਼ਹੂਰ ਹੈ।
ਇਹ ਸੀਰੀਜ਼ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਸੁਨਹਿਰੀ ਮੌਕਾ ਹੋਵੇਗੀ ਕਿਉਂਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਦੀ ਪਰਖ ਕਰ ਸਕਣਗੀਆਂ। ਵਿਸ਼ਵ ਕ੍ਰਿਕਟ ਵਿੱਚ ਆਪਣੀ ਮਜ਼ਬੂਤ ਸਥਿਤੀ ਲਈ ਜਾਣੀ ਜਾਂਦੀ ਆਸਟ੍ਰੇਲੀਆਈ ਟੀਮ ਇੱਕ ਸਖ਼ਤ ਚੁਣੌਤੀ ਪੇਸ਼ ਕਰੇਗੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਦੀ ਅਗਵਾਈ ਵਿੱਚ, ਟੀਮ ਇਸ ਸੀਰੀਜ਼ ‘ਚ ਆਪਣੀਆਂ ਰਣਨੀਤੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
ਵਨਡੇ ਸੀਰੀਜ਼ ਦਾ ਸ਼ੈਡਿਊਲ:
ਪਹਿਲਾ ਵਨਡੇ : 14 ਸਤੰਬਰ 2025, ਐਮ.ਏ. ਚਿਦੰਬਰਮ ਸਟੇਡੀਅਮ, ਚੇਨਈ
ਦੂਜਾ ਵਨਡੇ : 17 ਸਤੰਬਰ 2025, ਐਮ.ਏ. ਚਿਦੰਬਰਮ ਸਟੇਡੀਅਮ, ਚੇਨਈ
ਤੀਜਾ ਵਨਡੇ : 20 ਸਤੰਬਰ 2025, ਐਮ.ਏ. ਚਿਦੰਬਰਮ ਸਟੇਡੀਅਮ, ਚੇਨਈ
ਆਸਟ੍ਰੇਲੀਆ ਪੁਰਸ਼ ਏ ਟੀਮ ਦਾ ਭਾਰਤ ਦੌਰਾ: ਆਸਟ੍ਰੇਲੀਆ ਦੀ ਪੁਰਸ਼ ਏ ਟੀਮ ਚਾਰ ਦਿਨਾਂ ਅਤੇ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗੀ।
ਚਾਰ ਦਿਨਾਂ ਸੀਰੀਜ਼ ਦਾ ਸ਼ੈਡਿਊਲ:
ਪਹਿਲਾ ਮੈਚ: 16 ਸਤੰਬਰ 2025 ਤੋਂ 19 ਸਤੰਬਰ 2025, ਲਖਨਊ
ਦੂਜਾ ਮੈਚ: 23 ਸਤੰਬਰ 2025 ਤੋਂ 26 ਸਤੰਬਰ 2025, ਲਖਨਊ
ਵਨਡੇ ਸੀਰੀਜ਼ ਦਾ ਸ਼ੈਡਿਊਲ:
ਪਹਿਲਾ ਵਨਡੇ : 30 ਸਤੰਬਰ 2025, ਕਾਨਪੁਰ
ਦੂਜਾ ਵਨਡੇ : 03 ਅਕਤੂਬਰ 2025, ਕਾਨਪੁਰ
ਤੀਜਾ ਵਨਡੇ : 05 ਅਕਤੂਬਰ 2025, ਕਾਨਪੁਰ