Banner
Banner

ਰਾਮ ਰਹੀਮ ‘ਤੇ ਮਿਹਰਬਾਨ ਸਰਕਾਰ, ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਮਨਾਵੇਗਾ ਜਨਮ ਦਿਨ, ਵੀਡੀਓ ਸੰਦੇਸ਼ ਕੀਤਾ ਜਾਰੀ

Dera Sirsa: ਜੇਲ੍ਹ ਚੋਂ ਬਾਹਰ ਆਉਂਦੇ ਹੀ ਤੇ ਸਿਰਸਾ ਡੇਰਾ ਪਹੁੰਚਦੇ ਹੀ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਪਹਿਲਾ ਵੀਡੀਓ ਸੰਦੇਸ਼ ਭੇਜਿਆ ਹੈ। ਇਸ ਵਿੱਚ ਉਸ ਨੇ ਕੀ ਕਿਹਾ ਜਾਣਨ ਲਈ ਪੜ੍ਹੋ ਸਾਰੀ ਖ਼ਬਰ। Ram Rahim Video Message: ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ […]
Khushi
By : Updated On: 05 Aug 2025 15:29:PM
ਰਾਮ ਰਹੀਮ ‘ਤੇ ਮਿਹਰਬਾਨ ਸਰਕਾਰ, ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਮਨਾਵੇਗਾ ਜਨਮ ਦਿਨ, ਵੀਡੀਓ ਸੰਦੇਸ਼ ਕੀਤਾ ਜਾਰੀ

Dera Sirsa: ਜੇਲ੍ਹ ਚੋਂ ਬਾਹਰ ਆਉਂਦੇ ਹੀ ਤੇ ਸਿਰਸਾ ਡੇਰਾ ਪਹੁੰਚਦੇ ਹੀ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਪਹਿਲਾ ਵੀਡੀਓ ਸੰਦੇਸ਼ ਭੇਜਿਆ ਹੈ। ਇਸ ਵਿੱਚ ਉਸ ਨੇ ਕੀ ਕਿਹਾ ਜਾਣਨ ਲਈ ਪੜ੍ਹੋ ਸਾਰੀ ਖ਼ਬਰ।

Ram Rahim Video Message: ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਮੰਗਲਵਾਰ ਸਵੇਰੇ ਸਿਰਸਾ ਡੇਰਾ ਲਈ ਰਵਾਨਾ ਹੋ ਗਿਆ। ਉਹ 14ਵੀਂ ਵਾਰ ਪੈਰੋਲ ਜਾਂ ਫਰਲੋ ‘ਤੇ ਬਾਹਰ ਆਇਆ ਹੈ। ਇਸ ਦੇ ਨਾਲ ਹੀ ਜੇਲ੍ਹ ਚੋਂ ਬਾਹਰ ਆਉਂਦੇ ਹੀ ਤੇ ਸਿਰਸਾ ਡੇਰਾ ਪਹੁੰਚਦੇ ਹੀ ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਪਹਿਲਾ ਵੀਡੀਓ ਸੰਦੇਸ਼ ਭੇਜਿਆ ਹੈ। ਇਸ ਵਿੱਚ ਉਸ ਨੇ ਕਿਹਾ-

ਤੁਸੀਂ ਲੋਕ ਦਰਸ਼ਨ ਲਈ ਆਏ, ਤੁਸੀਂ ਹਰ ਵਾਰ ਸਾਡੀ ਗੱਲ ਸੁਣਦੇ ਹੋ, ਇਸ ਲਈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਵੇਂ ਤੁਹਾਨੂੰ ਲੋਕਾਂ ਗਾਈਡ ਕੀਤਾ ਜਾਵੇਗਾ, ਤੁਸੀਂ ਉਸੇ ਤਰ੍ਹਾਂ ਸੇਵਾ ਕਰਨੀ ਹੈ। ਤੁਸੀ ਆਪਣੇ-ਆਪਣੇ ਸਥਾਨਾਂ ‘ਤੇ ਰਹਿਣਾ ਹੈ ਜੋ ਸੇਵਾ ਕਰ ਰਹੇ ਹਨ, ਉਨ੍ਹਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈਆਂ।

15 ਅਗਸਤ ਨੂੰ 58ਵਾਂ ਜਨਮ ਦਿਨ

ਸੂਤਰਾਂ ਮੁਤਾਬਕ, ਇਸ ਵਾਰ ਡੇਰਾ ਮੁਖੀ ਆਪਣਾ ਜਨਮਦਿਨ ਮਨਾਉਣ ਲਈ ਬਾਹਰ ਆਇਆ ਹੈ। ਰਾਮ ਰਹੀਮ ਦਾ 58ਵਾਂ ਜਨਮਦਿਨ 15 ਅਗਸਤ ਨੂੰ ਹੈ। ਹਾਲਾਂਕਿ, ਉਸਨੂੰ ਸਿਰਸਾ ਡੇਰੇ ਵਿੱਚ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਵੀ, ਉਹ ਆਪਣੇ ਪੈਰੋਕਾਰਾਂ ਨੂੰ ਵਰਚੁਅਲੀ ਸੰਬੋਧਨ ਕਰ ਸਕਦਾ ਹੈ।

20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਰਾਮ ਰਹੀਮ

ਦੱਸ ਦੇਈਏ ਕਿ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪਹਿਲਾਂ 9 ਅਪ੍ਰੈਲ 2025 ਨੂੰ 21 ਦਿਨਾਂ ਦੀ ਛੁੱਟੀ ‘ਤੇ ਬਾਹਰ ਆਇਆ ਸੀ, ਅਤੇ ਸਿਰਸਾ ਡੇਰੇ ਵਿੱਚ ਰਿਹਾ ਸੀ। ਇਸ ਦੌਰਾਨ, ਉਹ ਸਿਰਸਾ ਡੇਰੇ ਵਿੱਚ ਆਪਣੇ ਪੈਰੋਕਾਰਾਂ ਨੂੰ ਮਿਲਿਆ। ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ।

ਗੁਰਮੀਤ ਰਾਮ ਰਹੀਮ ਦੇ ਜਨਮਦਿਨ ‘ਤੇ ਲੱਖਾਂ ਬੂਟੇ ਲਗਾਏ ਜਾਂਦੇ ਹਨ, ਜਿਸ ਕਾਰਨ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਸੀ। ਇਸ ਸਾਲ ਉਸਦੀ 40 ਦਿਨਾਂ ਦੀ ਪੈਰੋਲ ਬਾਕੀ ਸੀ।

Read Latest News and Breaking News at Daily Post TV, Browse for more News

Ad
Ad