G7 Summit 2025 Canada: ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਸਿੱਖ ਬੱਚੇ ਪੀਐਮ ਮੋਦੀ ਅਤੇ ਤਿਰੰਗੇ ਦਾ ਅਪਮਾਨ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਘਾੜੀ ਨੇ ਇਸਦੀ ਸਖ਼ਤ ਨਿੰਦਾ ਕੀਤੀ।
PM Modi Visit to Canada for G7 Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 ਵਿੱਚ ਹਿੱਸਾ ਲੈਣ ਲਈ ਕੈਨੇਡਾ ਦੇ ਦੌਰੇ ‘ਤੇ ਹਨ, ਇਸ ਤੋਂ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਸ ਸਬੰਧੀ ਕੈਨੇਡਾ ਤੋਂ ਇੱਕ ਵਿਵਾਦਪੂਰਨ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਭਾਰਤ ਦਾ ਸਿੱਖ ਭਾਈਚਾਰਾ ਗੁੱਸੇ ਵਿੱਚ ਹੈ ਅਤੇ ਖਾਲਿਸਤਾਨੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਸਿੱਖ ਬੱਚੇ ਪੀਐਮ ਮੋਦੀ ਅਤੇ ਤਿਰੰਗੇ ਦਾ ਅਪਮਾਨ ਕਰ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਘਾੜੀ ਨੇ ਇਸਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ, “ਬੱਚਿਆਂ ਨੂੰ ਅਜਿਹੇ ਵੀਡੀਓ ਵਿੱਚ ਵਰਤਿਆ ਜਾ ਰਿਹਾ ਹੈ। ਬੱਚਿਆਂ ਦਾ ਮਾਈਂਡਵਾਸ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਬੱਚਿਆਂ ਨੂੰ ਪੜ੍ਹਾਈ ਲਈ ਭੇਜਿਆ ਜਾ ਰਿਹਾ ਹੈ, ਕੁਝ ਲੋਕ ਉਨ੍ਹਾਂ ਤੋਂ ਅਜਿਹੇ ਗਲਤ ਕੰਮ ਕਰਵਾ ਰਹੇ ਹਨ।”
‘ਮੈਨੂੰ ਅਫ਼ਸੋਸ ਹੈ ਕਿ ਕੁਝ ਲੋਕ…’
ਉਨ੍ਹਾਂ ਕਿਹਾ, “ਬੱਚੇ ਪਰਮਾਤਮਾ ਦਾ ਰੂਪ ਹੁੰਦੇ ਹਨ। ਇਸ ਛੋਟੀ ਉਮਰ ਵਿੱਚ, ਉਹ ਜੋ ਵੀ ਕਿਹਾ ਜਾਂਦਾ ਹੈ ਉਹ ਕਰਦੇ ਹਨ। ਪਰ, ਮੈਨੂੰ ਅਫ਼ਸੋਸ ਹੈ ਕਿ ਕੁਝ ਲੋਕ ਬੱਚਿਆਂ ਤੋਂ ਅਜਿਹੇ ਗਲਤ ਕੰਮ ਕਰਵਾਇਆ। ਅਜਿਹਾ ਨਹੀਂ ਕਰਨਾ ਚਾਹੀਦਾ, ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਕਿਸੇ ਦਾ ਅਪਮਾਨ ਕਰਨਾ ਚੰਗੀ ਗੱਲ ਨਹੀਂ ਹੈ। ਮੈਂ ਇਸ ਕਾਰਵਾਈ ਦੀ ਨਿੰਦਾ ਕਰਦਾ ਹਾਂ।”
‘ਸਾਡਾ ਧਰਮ ਇਕਜੁੱਟ ਹੋਣਾ ਹੈ, ਵੰਡਣਾ ਨਹੀਂ’
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਤੇ ਕਿਹਾ, “ਸਾਡਾ ਧਰਮ ਇਕਜੁੱਟ ਹੋਣਾ ਹੈ, ਵੰਡਣਾ ਨਹੀਂ। ਸਾਡੇ ਗੁਰੂ ਸਾਹਿਬ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਬੱਚਿਆਂ ਦੀ ਵਰਤੋਂ ਕਰਨਾ ਕੋਈ ਵੱਡੀ ਬਹਾਦਰੀ ਨਹੀਂ ਹੈ। ਜਿਸਨੇ ਵੀ ਇਹ ਸ਼ਰਾਰਤ ਕੀਤੀ ਹੈ, ਅਸੀਂ ਉਨ੍ਹਾਂ ਦੀ ਨਿੰਦਾ ਕਰਦੇ ਹਾਂ। ਜੋ ਵੀ ਬੱਚਿਆਂ ਤੋਂ ਅਜਿਹੇ ਕੰਮ ਕਰਵਾਉਂਦਾ ਹੈ, ਉਨ੍ਹਾਂ ਦੇ ਇਰਾਦੇ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਜਾਪਦੇ ਹਨ।”
ਪ੍ਰਧਾਨ ਮੰਤਰੀ ਕੈਨੇਡਾ ਦੇ ਕਨਾਨਾਸਕਿਸ ਵਿੱਚ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦੇ ਦੌਰੇ ‘ਤੇ ਹਨ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ 18 ਜੂਨ ਨੂੰ ਕਰੋਸ਼ੀਆ ਦੇ ਅਧਿਕਾਰਤ ਦੌਰੇ ਨਾਲ ਆਪਣੀ ਪੰਜ ਦਿਨਾਂ ਦੀ ਯਾਤਰਾ ਦੀ ਸਮਾਪਤੀ ਕਰਨਗੇ। ਆਪਣੀ ਯਾਤਰਾ ਦੇ ਦੂਜੇ ਪੜਾਅ ਵਿੱਚ, ਪ੍ਰਧਾਨ ਮੰਤਰੀ ਮੋਦੀ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕਨਾਨਾਸਕਿਸ ਜਾਣਗੇ। ਇਹ ਜੀ7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ ਛੇਵੀਂ ਭਾਗੀਦਾਰੀ ਹੋਵੇਗੀ।