Betrayed in Love: ਅਬੋਹਰ ਦੇ ਪੱਕਾ ਸੀਡ ਫਾਰਮ ਵਿੱਚ ਇੱਕ ਵਿਆਹੁਤਾ ਔਰਤ ਨੇ ਆਪਣੇ ਪਤੀ ਅਤੇ ਸਹੁਰਿਆਂ ‘ਤੇ ਦਾਜ ਲਈ ਤੰਗ ਕਰਨ ਅਤੇ ਦੋ ਵਾਰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਇਨਸਾਫ਼ ਦੀ ਮੰਗ ਕਰਦਿਆਂ ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਪਤੀ ਅਤੇ ਸਹੁਰਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ 22 ਸਾਲਾਂ ਜੋਤੀ ਨੇ ਦੱਸਿਆ ਕਿ ਉਸਦਾ ਸੀਡ ਫਾਰਮ ਦੇ ਰਹਿਣ ਵਾਲੇ ਸੁਖਵਿੰਦਰ ਨਾਲ ਲਗਭਗ ਡੇਢ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ, ਜੋ ਕਿ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਸੀ। ਜਦੋਂ ਉਨ੍ਹਾਂ ਦਾ ਪ੍ਰੇਮ ਵਿਆਹ ਹੋਇਆ ਸੀ, ਤਾਂ ਉਸਦਾ ਪਰਿਵਾਰ ਵੀ ਇਸ ਰਿਸ਼ਤੇ ਤੋਂ ਖੁਸ਼ ਸੀ।
ਪੀੜਤ ਔਰਤ ਨੇ ਕਿਹਾ ਕਿ ਸੁਖਵਿੰਦਰ ਨੇ ਵਿਆਹ ਦੇ 3 ਮਹੀਨੇ ਬਾਅਦ ਉਸਨੂੰ ਆਪਣੇ ਘਰੋਂ ਬਾਈਕ ਲਿਆਉਣ ਲਈ ਕਿਹਾ ਅਤੇ ਅਕਸਰ ਇਸ ਬਾਰੇ ਉਸਨੂੰ ਤੰਗ ਕਰਨ ਲੱਗ ਪਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਉਸਨੇ ਤਿੰਨ ਮਹੀਨਿਆਂ ਬਾਅਦ ਉਸਦਾ ਗਰਭਪਾਤ ਕਰਵਾ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਪੇਕੇ ਰਹਿਣ ਲਈ ਆਈ ਅਤੇ ਸੱਤ ਮਹੀਨਿਆਂ ਤੋਂ ਇੱਥੇ ਰਹਿ ਰਹੀ ਸੀ ਪਰ ਕੁਝ ਦਿਨ ਪਹਿਲਾਂ ਉਸਦਾ ਪਤੀ ਉਸਨੂੰ ਇੱਥੋਂ ਲੈ ਗਿਆ ਤੇ ਉਹ ਦੋਵੇਂ ਧਰਮਨਗਰੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ। 15 ਅਪ੍ਰੈਲ ਨੂੰ, ਉਸਨੇ ਮੁੜ ਮੈਡੀਕਲ ਕਿੱਟ ਖੁਆਕੇ ਉਸਦਾ ਗਰਭਪਾਤ ਕਰਵਾਇਆ।
ਜੋਤੀ ਨੇ ਦੱਸਿਆ ਕਿ ਇੱਥੇ ਵੀ ਉਸਦਾ ਪਤੀ ਸਿਰਫ ਰਾਤ ਬਿਤਾਉਣ ਲਈ ਆਉਂਦਾ ਜਦੋਂ ਕਿ ਦਿਨ ਵੇਲੇ ਉਹ ਆਪਣੇ ਮਾਪਿਆਂ ਨਾਲ ਰਹਿੰਦਾ ਹੈ। ਉਸਨੇ ਦੋਸ਼ ਲਗਾਇਆ ਕਿ ਸੁਖਵਿੰਦਰ ਨੇ ਉਸਨੂੰ ਧੋਖਾ ਦਿੱਤਾ ਅਤੇ ਹੁਣ ਉਸ ਤੋਂ ਤਲਾਕ ਮੰਗਿਆ, ਇਹ ਕਹਿ ਕੇ ਕਿ ਹੁਣ ਉਹ ਉਸਨੂੰ ਤਲਾਕ ਦੇਣਾ ਚਾਹੁੰਦਾ ਹੈ ਅਤੇ ਕਿਸੇ ਹੋਰ ਕੁੜੀ ਨਾਲ ਵਿਆਹ ਕਰੇਗਾ, ਜਦੋਂ ਕਿ ਉਸਦੇ ਮਾਪੇ ਵੀ ਉਸਦਾ ਸਮਰਥਨ ਕਰਦੇ ਹਨ। ਪੀੜਤਾ ਅਤੇ ਉਸਦੇ ਮਾਪਿਆਂ ਨੇ ਉਕਤ ਨੌਜਵਾਨ ਅਤੇ ਉਸਦੇ ਮਾਪਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।