Ludhiana By-Election: ਭਾਰਤ ਭੂਸ਼ਣ ਆਸ਼ੂ ਨੂੰ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਸੰਮਨ ਭੇਜਣ ਵਾਲੇ ਐਸਐਸਪੀ ਨੂੰ ਮੁਅੱਤਲ ਕੀਤਾ ਹੋਇਆ ਹੈ।
Summons to Bharat Bhushan Ashu: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕਾਂਂਗਰਸ ਦੀ ਟਿਕਟ ਤੋਂ ਲੁਧਿਆਣਾ ਵੇਸਟ ਤੋਂ ਜ਼ਿਮਣੀ ਚੋਣਾਂ ਲੜ੍ਹ ਰਹੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੇ ਸੰਮਨ ਭੇਜਣ ਵਾਲੇ ਐਸਐਸਪੀ ਨੂੰ ਮੁਅੱਤਲ ਕੀਤਾ ਹੋਇਆ ਹੈ।
ਫਿਰ ਹੈਰਾਨ ਕਰਨ ਵਾਲਾ ਸਵਾਲ ਇਹ ਹੈ ਕਿ ਆਸ਼ੂ ਨੂੰ ਸੰਮਨ ਕਿਸ ਨੇ ਭੇਜੇ। ਦੱਸ ਦਇਏ ਕਿ ਇਸ ਦੇ ਨਾਲ ਹੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ – ਕੀ ਆਸ਼ੂ ਨੇ ਖੁਦ ਨੂੰ ਸੰਮਨ ਭੇਜੇ ਸੀ? ਐਸਐਸਪੀ ਅਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਸਿੱਧੀ ਗੱਲਬਾਤ ਚੱਲ ਰਹੀ ਸੀ।
ਦੋਹਾਂ ਵਿਚਕਾਰ ਪੁਰਾਣੇ ਸਬੰਧ ਵੀ ਆਏ ਸਾਹਮਣੇ
ਆਸ਼ੂ ਹੀ ਪਹਿਲਾ ਵਿਅਕਤੀ ਸੀ ਜਿਸਨੇ ਇਸ ਅਧਿਕਾਰੀ ਨੂੰ ਡੀਐਸਪੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਸੀ। ਖ਼ਬਰ ਇਹ ਵੀ ਹੈ ਕਿ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾ ਹੀ ਐਸਐਸਪੀ ਅਤੇ ਆਸ਼ੂ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ।
ਜਿਸ ਮਗਰੋਂ ਬਿਨਾਂ ਕਿਸੇ ਅਧਿਕਾਰਤ ਹੁਕਮ ਦੇ ਰਾਤੋ-ਰਾਤ ਸੰਮਨ ਭੇਜੇ ਗਏ। ਇਸ ਸਭ ਨੂੰ ਚੋਣਾਂ ਵਿੱਚ ਹਮਦਰਦੀ ਪ੍ਰਾਪਤ ਕਰਨ ਲਈ ਆਸ਼ੂ ਵਲੋਂ ਖੇਡਿਆ ਸਟੰਟ ਵੀ ਦੱਸਿਆ ਜਾ ਰਿਹਾ ਹੈ।