Body found in Bathinda; ਅੱਜ ਸਵੇਰੇ ਤੜਕਸਾਰ ਬਠਿੰਡਾ ਦੇ ਅੰਡਰ ਬ੍ਰਿਜ ਵਿੱਚ ਇੱਕ ਲਾਸ਼ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਿਕ ਇਹ ਲਾਸ਼ ਈ-ਰਿਕਸ਼ਾ ਚਾਲਕ ਦੀ ਦੱਸੀ ਜਾ ਰਹੀ ਹੈ ਜਿਸ ਦ ਸ਼ਨਾਖਤ ਰਾਮੂ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਵੱਲੋਂ ਦੱਸਿਆ ਗਿਆ ਕਿ ਇਹ ਲਾਸ਼ ਕਰੀਬ ਅੱਧਾ ਘੰਟੇ ਤੱਕ ਲਾਵਾਰਸ ਹਾਲਤ ਦੇ ਵਿੱਚ ਅੰਡਰ ਬ੍ਰਿਜ ਦੇ ਵਿੱਚ ਪਈ ਰਹੀ ਅਤੇ ਲੋਕ ਗੁਜ਼ਰਦੇ ਰਹੇ ਪਰ ਕੋਈ ਮੌਕੇ ਦੇ ਉੱਪਰ ਪੁਲਿਸ ਦੀ ਟੀਮ ਨਹੀਂ ਪਹੁੰਚੀ ਜਦੋਂ ਪਰਿਵਾਰ ਨੂੰ ਇਸਦੀ ਸੂਚਨਾ ਮਿਲੀ ਤਾਂ ਪਰਿਵਾਰ ਦੇ ਮੈਂਬਰ ਵੱਲੋਂ ਮ੍ਰਿਤਕ ਦੇਹ ਨੂੰ ਚੁੱਕਿਆ ਗਿਆ।
ਸੋਨੂ ਮਹੇਸ਼ਵਰੀ ਦੇ ਵੱਲੋਂ ਇਸ ਸਬੰਧੀ ਖੁਲਾਸਾ ਕਰਦਿਆਂ ਹੋਇਆ ਦੱਸਿਆ ਕਿ ਲਾਸ਼ ਦੇ ਸਿਰ ਦੇ ਉੱਪਰ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਹਨ ਜਿਸ ਤੋਂ ਮੌਤ ਦਾ ਕਾਰਨ ਸ਼ੱਕੀ ਜਾਪਦਾ ਹੈ। ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਗੰਭੀਰਤਾਂ ਨਾਲ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।