ਨੰਬਰ 43 ਬੰਗਲਾ ਹੋਇਆ ਅਲਾਟ, ਚੰਡੀਗੜ੍ਹ ‘ਚ ਹੋਈ ਵੱਡੀ ਤਬਦੀਲੀ
ਚੰਡੀਗੜ੍ਹ, 23 ਜੁਲਾਈ 2025: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੰਡੀਗੜ੍ਹ ਸਥਿਤ ਸਰਕਾਰੀ ਬੰਗਲਾ ਨੰਬਰ 43 ਖ਼ਾਲੀ ਕਰਵਾ ਲਿਆ ਗਿਆ ਹੈ। ਹੁਣ ਇਹ ਆਲੀਸ਼ਾਨ ਕੋਠੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਅਲਾਟ ਕਰ ਦਿੱਤੀ ਗਈ ਹੈ।
ਇਹ ਕੋਠੀ ਵਿਸ਼ੇਸ਼ ਤੌਰ ‘ਤੇ ਇਸ ਕਰਕੇ ਵੀ ਚਰਚਾ ਵਿੱਚ ਹੈ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਦੇ ਬਿਲਕੁਲ ਨੇੜੇ ਸਥਿਤ ਹੈ। ਇਸ ਤਰ੍ਹਾਂ ਹੁਣ ਸੰਜੀਵ ਅਰੋੜਾ ਮੁੱਖ ਮੰਤਰੀ ਦੇ ਨਵੇਂ ਗੁਆਂਢੀ ਬਣ ਗਏ ਹਨ।

ਮੀਤ ਹੇਅਰ, ਜੋ ਸੰਸਦ ਮੈਂਬਰ ਬਣਨ ਤੋਂ ਬਾਅਦ ਇਥੇ ਰਹਿ ਰਹੇ ਸਨ, ਹੁਣ ਇਹ ਆਸਿਆਨਾ ਛੱਡ ਚੁੱਕੇ ਹਨ। ਸਰਕਾਰੀ ਸਰੋਤਾਂ ਦੇ ਅਨੁਸਾਰ, ਇਹ ਤਬਦੀਲੀ ਨਿਯਮਾਂ ਅਨੁਸਾਰ ਅਤੇ ਨਵੇਂ ਅਲਾਟਮੈਂਟਸ ਦੇ ਤਹਿਤ ਕੀਤੀ ਗਈ ਹੈ।
ਇਹ ਤਬਦੀਲੀ ਨਿਰਣਯਕ ਸਮੇਂ ‘ਤੇ ਆਈ ਹੈ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।